ਇਸ ਦੇਸ਼ ’ਚ ਕਿਰਾਏਦਾਰ ਹਨ ਮੁਸਲਮਾਨ : ਆਜਮ ਖਾਨ
Tuesday, Mar 12, 2019 - 03:43 AM (IST)

ਲਖਨਊ, (ਇੰਟ.)- ਸਪਾ ਨੇਤਾ ਆਜਮ ਖਾਨ ਨੇ ਕਿਹਾ ਕਿ ਮੁਸਲਮਾਨਾਂ ਨੂੰ ਹੁਣ ਮੌਜੂਦਾ ਭਾਰਤ ’ਚ ਕਿਰਾਏਦਾਰ ਸਮਝਿਆ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ’ਚ ਲੋਕ ਸਭਾ ਚੋਣਾਂ ਕਰਾਉਣ ’ਤੇ ਇਤਰਾਜ਼ ਜ਼ਾਹਰ ਕਰਦੇ ਆਜਮ ਖਾਨ ਨੇ ਕਿਹਾ ਕਿ ਅਜਿਹੇ ਵੀ ਦਿਨ ਸਨ ਜਦੋਂ ਆਰ. ਐੱਸ. ਐੱਸ. ਮੁਸਲਮਾਨਾਂ ਨੂੰ ਦੂਸਰੇ ਦਰਜੇ ਦਾ ਨਾਗਰਿਕ ਬਣਾਉਣ ਬਾਰੇ ਕਹਿੰਦੀ ਸੀ ਪਰ ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਕਿਰਾਏਦਾਰ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਦੀਅਾਂ ਤਰੀਕਾਂ ’ਚ ਬਦਲਾਅ ਚੰਗਾ ਨਹੀਂ ਹੋਵੇਗਾ ਪਰ ਜੇਕਰ ਚੋਣ ਕਮਿਸ਼ਨ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਰਮਜ਼ਾਨ ਦੇ ਮਹੀਨੇ ਨੂੰ ਧਿਆਨ ’ਚ ਰੱਖਦਾ ਤਾਂ ਅਸੀਂ ਸਮਝ ਸਕਦੇ ਸੀ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਆਪਣਾ ਕੰਮ ਕਰ ਰਿਹਾ ਹੈ ਅਤੇ ਸਿਆਸੀ ਪਾਰਟੀਅਾਂ ਵਾਂਗ ਆਪਣੀ ਵੱਖਰੀ ਸੋਚ ’ਤੇ ਕੰਮ ਨਹੀਂ ਕਰਦਾ।