ਪਤੀ ਦਾ ਕਤਲ ਕਰ ਫਰਾਰ ਹੋਈ ਪਤਨੀ, ਘਰ ''ਚੋਂ ਬੱਦਬੂ ਆਉਣ ''ਤੇ ਮਾਮਲਾ ਆਇਆ ਸਾਹਮਣੇ

Wednesday, Aug 21, 2024 - 11:10 AM (IST)

ਪਤੀ ਦਾ ਕਤਲ ਕਰ ਫਰਾਰ ਹੋਈ ਪਤਨੀ, ਘਰ ''ਚੋਂ ਬੱਦਬੂ ਆਉਣ ''ਤੇ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਇਕ ਔਰਤ ਵਲੋਂ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਔਰਤ ਨੇ ਲਾਸ਼ ਨੂੰ ਕਮਰੇ 'ਚ ਹੀ ਲੁਕਾ ਦਿੱਤਾ ਅਤੇ ਫਰਾਰ ਹੋ ਗਈ। ਘਟਨਾ ਬਾਰੇ ਪਤਾ ਲੱਗਣ 'ਤੇ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਵਾਰਦਾਤ ਦਵਾਰਕਾ ਜ਼ਿਲ੍ਹੇ ਦੇ ਡਾਬੜੀ ਇਲਾਕੇ ਦੀ ਹੈ। ਇੱਥੇ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਘਰ ਨੂੰ ਬਾਹਰੋਂ ਕੁੰਡੀ ਲਗਾ ਕੇ ਫਰਾਰ ਹੋ ਗਈ। ਦਿੱਲੀ ਪੁਲਸ ਨੂੰ ਇਸ ਪੂਰੀ ਵਾਰਦਾਤ ਦੀ ਜਾਣਕਾਰੀ 20 ਅਗਸਤ ਨੂੰ ਉਦੋਂ ਮਿਲੀ, ਜਦੋਂ ਪੁਲਸ ਦੇ ਕੰਟਰੋਲ ਰੂਮ 'ਚ ਫੋਨ ਕਰ ਕੇ ਕਿਸੇ ਨੇ ਦੱਸਿਆ ਕਿ ਬੰਦ ਘਰੋਂ ਤੇਜ਼ ਬੱਦਬੂ ਆ ਰਹੀ ਹੈ।

ਇਸ ਤੋਂ ਬਾਅਦ ਪੁਲਸ ਟੀਮ ਤੁਰੰਤ ਪਹੁੰਚੀ ਅਤੇ ਘਰ ਦਾ ਦਰਵਾਜ਼ਾ ਖੋਲ੍ਹਿਆ। ਘਰ ਦੇ ਅੰਦਰ ਬੁਰੀ ਤਰ੍ਹਾਂ ਸੜ ਚੁੱਕੀ ਇਕ ਲਾਸ਼ ਪਈ ਹੋਈ ਸੀ। ਪੁਲਸ ਨੇ ਜਦੋਂ ਉਸ ਦੀ ਪਛਾਣ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਸਚਿਨ ਨਾਂ ਦੇ ਨੌਜਵਾਨ ਦੀ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਵਿਅਕਤੀ ਦਾ ਕਤਲ ਉਸ ਦੀ ਪਤਨੀ ਕਾਵਿਆ ਨੇ 17 ਅਤੇ 18 ਅਗਸਤ ਦੀ ਦਰਮਿਆਨੀ ਰਾਤ ਵਿਵਾਦ ਕਾਰਨ ਕੀਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News