ਜੇਲ੍ਹਰ ਦੀਪਕ ਸ਼ਰਮਾ ਮੁਅੱਤਲ, ਡਾਂਸ ਕਰਦੇ ਹੋਏ ਪਿਸਤੌਲ ਲਹਿਰਾਉਣ ਦਾ ਵੀਡੀਓ ਹੋਇਆ ਸੀ ਵਾਇਰਲ

Friday, Aug 09, 2024 - 11:34 PM (IST)

ਨਵੀਂ ਦਿੱਲੀ : ਤਿਹਾੜ ਜੇਲ੍ਹ ਦੇ ਇਕ ਅਧਿਕਾਰੀ ਨੂੰ ਦੁਰਵਿਵਹਾਰ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਧਿਕਾਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ ਜਿਸ ਵਿਚ ਉਹ ਕਥਿਤ ਤੌਰ 'ਤੇ ਇਕ ਪਾਰਟੀ ਵਿਚ ਪਿਸਤੌਲ ਲਹਿਰਾਉਂਦੇ ਹੋਏ ਨੱਚਦਾ ਦਿਖਾਈ ਦੇ ਰਿਹਾ ਸੀ।

ਅਠਾਰਾਂ ਸੈਕਿੰਡ ਦੀ ਵੀਡੀਓ ਕਲਿੱਪ ਵਿਚ ਦੀਪਕ ਸ਼ਰਮਾ, ਜੋ ਕਿ ਮੰਡੋਲੀ ਜੇਲ੍ਹ ਵਿਚ ਸਹਾਇਕ ਪੁਲਸ ਸੁਪਰਡੈਂਟ ਵਜੋਂ ਤਾਇਨਾਤ ਹੈ, ਨੂੰ ਪੂਰਬੀ ਦਿੱਲੀ ਵਿਚ ਇਕ ਸਿਆਸੀ ਨੇਤਾ ਦੁਆਰਾ ਦਿੱਤੀ ਇਕ ਪਾਰਟੀ ਵਿਚ ਬਾਲੀਵੁੱਡ ਦੇ ਗੀਤ "ਖਲਨਾਇਕ ਹੂੰ ਮੈਂ" 'ਤੇ ਨੱਚਦੇ ਹੋਏ ਦੇਖਿਆ ਗਿਆ। ਉਸ ਦੇ ਨਾਲ ਦੋ ਲੋਕ ਡਾਂਸ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ : ਬੱਸ ਦੀ ਲਪੇਟ 'ਚ ਆਉਣ ਕਾਰਨ ਦੂਜੀ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੀ ਮੌਤ, ਦੋ ਹੋਰ ਬੱਚੇ ਹੋਏ ਜ਼ਖਮੀ

ਚਸ਼ਮਦੀਦਾਂ ਮੁਤਾਬਕ ਪਾਰਟੀ ਦੌਰਾਨ ਹਵਾ 'ਚ ਕੁਝ ਗੋਲੀਆਂ ਵੀ ਚਲਾਈਆਂ ਗਈਆਂ। ਹਾਲਾਂਕਿ ਪੁਲਸ ਇਸ ਦੀ ਪੁਸ਼ਟੀ ਨਹੀਂ ਕਰ ਸਕੀ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਮਾ ਨੂੰ ਦੁਰਵਿਹਾਰ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਕ ਤੱਥ ਖੋਜ ਜਾਂਚ ਜੇਲ੍ਹ ਨੰਬਰ 15 ਦੇ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ, ਜਿੱਥੇ ਉਹ ਤਾਇਨਾਤ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਦਿੱਲੀ ਪੁਲਸ ਦੀ ਲਾਇਸੈਂਸਿੰਗ ਯੂਨਿਟ ਨੂੰ ਇਕ ਪੱਤਰ ਵੀ ਲਿਖਿਆ ਹੈ।

ਸ਼ਰਮਾ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ ਅਤੇ ਇੰਸਟਾਗ੍ਰਾਮ 'ਤੇ 4.4 ਲੱਖ ਫਾਲੋਅਰਜ਼ ਹਨ, ਜਿੱਥੇ ਉਹ ਨਿਯਮਿਤ ਤੌਰ 'ਤੇ ਜਿੰਮ ਵਿਚ ਕੰਮ ਕਰਨ ਦੀਆਂ ਰੀਲਾਂ ਪੋਸਟ ਕਰਦੇ ਹਨ। ਜੇਲ ਸੁਪਰਡੈਂਟ ਦੇ ਤੌਰ 'ਤੇ ਸ਼ਰਮਾ ਤਿਹਾੜ ਜੇਲ੍ਹ 'ਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੀ ਬੈਰਕ 'ਤੇ ਛਾਪੇਮਾਰੀ 'ਚ ਸ਼ਾਮਲ ਸੀ। ਮੰਡੋਲੀ ਜੇਲ੍ਹ ਤਿਹਾੜ ਜੇਲ੍ਹ ਕੰਪਲੈਕਸ ਦਾ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News