ਸੁਪਰੀਮ ਕੋਰਟ ਭਰੇਗਾ ਤਬਦੀਲੀ ਦੀ ਗਵਾਹੀ, ਹੁਣ ਸਿੰਗਲ ਬੈਂਚ ਵੀ ਕਰੇਗੀ ਸੁਣਵਾਈ

05/11/2020 7:58:01 PM

ਨਵੀਂ ਦਿੱਲੀ— ਸੁਪਰੀਮ ਕੋਰਟ ਬੁੱਧਵਾਰ ਨੂੰ ਇਕ ਨਵੇਂ ਤਬਦੀਲੀ ਦੀ ਗਵਾਹੀ ਬਣੇਗਾ। ਜਿੱਥੇ ਕੁਝ ਖਾਸ ਤਰ੍ਹਾਂ ਦੀ ਪਟੀਸ਼ਨਾਂ ਦੀ ਸੁਣਵਾਈ ਸਿੰਗਲ ਅਦਾਲਤ ਕਰੇਗੀ। ਉੱਚ ਅਦਾਲਤ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋ ਇਕ ਜੱਜ ਦੀ ਬੈਂਚ ਵੀ ਸੁਣਵਾਈ ਕਰੇਗੀ। ਕੋਰਟ ਪ੍ਰਸ਼ਾਸਨ ਦੀ ਇਹ ਮਸ਼ਕ ਲਮਿਤ ਮਾਮਲਿਆਂ ਦੇ ਨਿਪਟਾਰੇ ਦੇ ਲਈ ਕੀਤੀ ਗਈ ਹੈ। ਆਮ ਤੌਰ 'ਤੇ ਸੁਪਰੀਮ ਕੋਰਟ 'ਚ ਘੱਟ ਤੋਂ ਘੱਟ 2 ਜੱਜਾਂ ਦੀ ਬੈਂਚ ਦੀ ਸੁਣਵਾਈ ਕਰਦੀ ਸੀ। ਸਿੰਗਲ ਬੈਂਚ 13 ਮਈ ਤੋਂ 7 ਸਾਲ ਦੀ ਜੇਲ ਦੀ ਸਜਾ ਵਾਲੇ ਅਪਰਾਧਾਂ ਨਾਲ ਸਬੰਧਿਤ ਜਮਾਨਤ ਅਪੀਲਾਂ ਤੇ ਅਗਾਮੀ ਜਮਾਨਤ ਸਬੰਧੀ ਪਟੀਸ਼ਨਾਂ 'ਤੇ ਵਿਚਾਰ ਕਰੇਗੀ। ਸੁਪਰੀਮ ਕੋਰਟ ਮੈਨੂਅਲ, 2013 'ਚ ਪਿਛਲੇ ਸਤੰਬਰ 'ਚ ਤਬਦੀਲੀ ਕਰਕੇ ਅਜਿਹੀ ਸ਼੍ਰੇਣੀਆਂ ਨਿਰਧਾਰਿਤ ਕੀਤੀ ਗਈ ਸੀ। ਜਿਸ ਨਾਲ ਸਬੰਧਿਤ ਪਟੀਸ਼ਨਾਵਾਂ ਦੀ ਸੁਣਵਾਈ ਇਕ ਜੱਜ ਦੀ ਬੈਂਚ ਕਰੇਗੀ। ਇਸ ਤਬਦੀਲੀ ਨਾਲ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ।


Gurdeep Singh

Content Editor

Related News