ਮੱੱਧ ਪ੍ਰਦੇਸ਼ ''ਚ ਦੂਜੇ ਦਿਨ ਵੀ ਹਿੰਸਾ ਜਾਰੀ, ਮੁਰੈਨਾ ''ਚ ਪੁਲਸ ''ਤੇ ਫਾਇਰਿੰਗ

Tuesday, Apr 03, 2018 - 03:39 PM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ ਕਰਫਿਊ ਦੇ ਬਾਵਜੂਦ ਹਿੰਸਾ ਰੁੱਕਣ ਦਾ ਨਾਮ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਲਗਾਤਰ ਦੂਜੇ ਦਿਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਫੌਜ 'ਤੇ ਪਥਰਾਅ ਅਤੇ ਫਾਇਰਿੰਗ ਕੀਤੀ ਹੈ, ਇਸ ਦੇ ਬਾਅਦ ਪੁਲਸ ਨੇ ਸਖ਼ਤੀ ਵਰਤਦੇ ਹੋਏ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਭਾਰਤ ਬੰਦ ਦੌਰਾਨ ਹੋਈ ਹਿੰਸਾ ਦੇ ਬਾਅਦ ਦੂਜੇ ਦਿਨ ਵੀ ਮੁਰੈਨਾ 'ਚ ਹਾਲਾਤ ਤਨਾਅਪੂਰਨ ਬਣੇ ਹੋਏ ਹਨ। ਸ਼ਹਰਿ ਦੇ ਉਤਮਪੁਰਾ ਇਲਾਕੇ 'ਚ ਮੰਗਲਵਾਰ ਸਵੇਰੇ ਇਕ ਵਾਰ ਫਿਰ ਹਿੰਸਾ ਭੜਕ ਉਠੀ, ਇੱਥੇ ਪੈਟਰੋਲਿੰਗ ਕਰ ਰਹੀ ਪੁਲਸ ਟੀਮ 'ਤੇ ਪਥਰਾਅ ਦੇ ਬਾਅਦ ਫਾਇਰਿੰਗ ਕੀਤੀ ਗਈ। ਜਵਾਬ 'ਚ ਪੁਲਸ ਨੂੰ ਵੀ ਫਾਇਰਿੰਗ ਕਰਨੀ ਪਈ।
ਇਸ ਕਾਰਨ ਕੁਝ ਦੇਰ ਲਈ ਪੁਲਸ ਨੂੰ ਪਿੱਛੇ ਹੱਟਣਾ ਪਿਆ। ਬਾਅਦ 'ਚ ਜ਼ਿਆਦਾਰ ਪੁਲਸ ਫੌਜ ਦੇ ਨਾਲ ਇਲਾਕੇ 'ਚ ਪੁਲਸ ਨੇ ਸਰਚਿੰਗ ਅਭਿਆਨ ਸ਼ੁਰੂ ਕੀਤਾ ਅਤੇ ਵੱਡੀ ਸੰਖਿਆ 'ਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। 
ਐਸ.ਸੀ/ਐਸ.ਟੀ ਕਾਨੂੰਨ ਨੂੰ ਕਮਜ਼ੋਰ ਕਰਨ ਵਾਲੇ ਸੁਪਰੀਮ ਕੋਰਟ ਦੇ ਆਦੇਸ਼ ਖਿਲਾਫ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਮੱੱਧ ਪ੍ਰਦੇਸ਼ ਦੇ ਗਵਾਲੀਅਰ-ਚੰਬਾ ਜ਼ਿਲਿਆਂ 'ਚ ਕਈ ਸਥਾਨਾ 'ਤੇ ਭੜਕੀ ਹਿਸੰਾ 'ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਹਿੰਸਾ ਨੂੰ ਦੇਖਦੇ ਹੋਏ ਰਾਜ ਦੇ ਕਈ ਹਿੱਸਿਆਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ।


Related News