ਅਸਲੀ ਹਿੰਦੂਵਾਦੀ ਨੇ ਮਹਾਤਮਾ ਗਾਂਧੀ ਨੂੰ ਨਹੀਂ, ਜਿਨਾਹ ਨੂੰ ਗੋਲੀ ਮਾਰੀ ਹੁੰਦੀ : ਰਾਊਤ

Monday, Jan 31, 2022 - 10:40 AM (IST)

ਅਸਲੀ ਹਿੰਦੂਵਾਦੀ ਨੇ ਮਹਾਤਮਾ ਗਾਂਧੀ ਨੂੰ ਨਹੀਂ, ਜਿਨਾਹ ਨੂੰ ਗੋਲੀ ਮਾਰੀ ਹੁੰਦੀ : ਰਾਊਤ

ਮੁੰਬਈ- ਸ਼ਿਵ ਸੈਨਾ ਦੇ ਐੱਮ. ਪੀ. ਸੰਜੇ ਰਾਊਤ ਨੇ ਕਿਹਾ ਹੈ ਕਿ ਇੱਕ ਅਸਲ ਹਿੰਦੂਵਾਦੀ ਨੇ ਮਹਾਤਮਾ ਗਾਂਧੀ ਦੀ ਬਜਾਏ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਗੋਲੀ ਮਾਰੀ ਹੁੰਦੀ ਤਾਂ ਚੰਗਾ ਹੁੰਦਾ। ਉਨ੍ਹਾਂ ਦਾ ਐਤਵਾਰ ਇਹ ਬਿਆਨ ਉਦੋਂ ਆਇਆ ਜਦੋਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਹਿੰਦੂਵਾਦੀ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਰਾਊਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਗਠਨ ਜਿਨਾਹ ਦੀ ਮੰਗ ਸੀ। ਮਹਾਤਮਾ ਗਾਂਧੀ ਦੀ ਬਜਾਏ ਜਿਨਾਹ ਨੂੰ ਗੋਲੀ ਮਾਰਨ ਦਾ ਕੰਮ ਦੇਸ਼ ਭਗਤੀ ਦਾ ਕੰਮ ਹੋਣਾ ਸੀ। ਦੁਨੀਆ ਅੱਜ ਵੀ ਮਹਾਤਮਾ ਗਾਂਧੀ ਦੀ ਮੌਤ ’ਤੇ ਸੋਗ ਮਨਾਉਂਦੀ ਹੈ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟੀ ਪਰ ਮ੍ਰਿਤਕਾਂ ਦੀ ਗਿਣਤੀ ਨੇ ਫੜੀ ਰਫ਼ਤਾਰ

ਰਾਊਤ ਨੇ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਹਫਤਾਵਾਰੀ ਕਾਲਮ ‘ਰੋਕਟੋਕ’ ’ਚ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੇ 23 ਜਨਵਰੀ ਨੂੰ ਸ਼ਿਵ ਸੈਨਕਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ’ਤੇ ਜਵਾਬੀ ਹਮਲਾ ਕੀਤਾ ਸੀ। ਭਾਜਪਾ ਠਾਕਰੇ ਦੇ ਸਿਹਤਮੰਦ ਨਾ ਰਹਿਣ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕਰ ਰਹੀ ਸੀ। ਠਾਕਰੇ ਨੇ ਭਾਜਪਾ ਦੇ ਪਾਖੰਡ, ਹਿੰਦੂਤਵ ’ਤੇ ਦੋਹਰੇ ਪੈਮਾਨੇ ਨੂੰ ਲੈ ਕੇ ਹਮਲਾ ਕੀਤਾ ਸੀ ਅਤੇ ਕਿਹਾ ਸੀ ਕਿ ਭਾਜਪਾ ਨਾਲ ਗਠਜੋੜ ਕਰ ਕੇ ਸ਼ਿਵ ਸੈਨਾ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਭਾਜਪਾ ਨਾਲ ਮੁੜ ਤੋਂ ਮੇਲ ਹੋਣ ਦੀ ਸੰਭਾਵਨਾ ਨਹੀਂ ਹੈ। ਠਾਕਰੇ ਨੇ ਕੁਝ ਮਹੀਨੇ ਪਹਿਲਾਂ ਇਕ ਸਰਜਰੀ ਕਰਵਾਈ ਸੀ। ਰਾਊਤ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਦੀ ਭਾਵ ਇਹ ਸੀ ਕਿ ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਦੀ ਭਾਈਵਾਲੀ ਵਾਲਾ ਮਹਾ ਵਿਕਾਸ ਆਘਾੜੀ ਗਠਜੋੜ ਮਹਾਰਾਸ਼ਟਰ ਦਾ ਭਵਿੱਖ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News