ਪ੍ਰਧਾਨ ਮੰਤਰੀ ਨੇ 21 ਸਾਲਾਂ ’ਚ ਕੋਈ ਛੁੱਟੀ ਨਹੀਂ ਲਈ

Wednesday, Mar 24, 2021 - 01:02 AM (IST)

ਪ੍ਰਧਾਨ ਮੰਤਰੀ ਨੇ 21 ਸਾਲਾਂ ’ਚ ਕੋਈ ਛੁੱਟੀ ਨਹੀਂ ਲਈ

ਨਵੀਂ ਦਿੱਲੀ (ਏ. ਐੱਨ. ਆਈ.)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ ਦੇ ਤਰੀਕੇ ਅਤੇ ਅਣਥੱਕ ਮਿਹਨਤ ਦੇ ਸਾਰੇ ਲੋਕ ਮੁਰੀਦ ਹਨ। ਉਨ੍ਹਾਂ ਬਾਰੇ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਉਨ੍ਹਾਂ ਨੇ ਪਿਛਲੇ 21 ਸਾਲਾਂ ’ਚ ਕੋਈ ਛੁੱਟੀ ਨਹੀਂ ਲਈ। ਮੰਗਲਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ ’ਚ ਉਨ੍ਹਾਂ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਪੀ. ਐੱਮ. ਮੋਦੀ ਨੇ ਮੀਟਿੰਗ ’ਚ ਦੱਸਿਆ ਕਿ ਇਨ੍ਹਾਂ 21 ਸਾਲਾਂ ’ਚ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਤੇ ਅਤੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਕਦੇ ਕੋਈ ਛੁੱਟੀ ਨਹੀਂ ਕੀਤੀ। ਮੀਟਿੰਗ ’ਚ ਪੀ. ਐੱਮ. ਮੋਦੀ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਨੂੰ ਕਿਹਾ।

 

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ


ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਨੂੰ ਮੈਂ ਬੈਸਟ ਮੰਨਦਾ ਹਾਂ ਕਿਉਂਕਿ ਇਹ ਬਹੁਤ ਵੱਡੀ ਚੁਣੌਤੀ ਸੀ। ਮਹਾਮਾਰੀ ਦੌਰਾਨ ਭਾਰਤ ਵੱਲੋਂ ਕੀਤੇ ਗਏ ਕੰਮਾਂ ਦੀ ਪੂਰੀ ਦੁਨੀਆ ਤਾਰੀਫ ਕਰ ਰਹੀ ਹੈ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਅਨੁਸਾਰ ਪ੍ਰਧਾਨ ਮੰਤਰੀ ਨੇ ਬੈਠਕ ’ਚ ਕਿਹਾ ਕਿ 110 ਦੇਸ਼ਾਂ ਦੇ ਨੇਤਾਵਾਂ ਨੇ ਮੌਜੂਦਾ ਸਮੇਂ ’ਚ ਜਾਰੀ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ।

ਇਹ ਖ਼ਬਰ ਪੜ੍ਹੋ- ਸ਼੍ਰੇਅਸ ਦੇ ਮੈਚ ਦੌਰਾਨ ਲੱਗੀ ਸੱਟ, ਆਈ. ਪੀ. ਐੱਲ. 'ਚ ਖੇਡਣਾ ਹੋਇਆ ਮੁਸ਼ਕਿਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News