ਰਾਫੇਲ ਸੌਦੇ ''ਚ ਖਰੀਦ ਪ੍ਰਕਿਰਿਆ ਬਦਲੀ ਗਈ, ਕੀ ਲੁਕਾਉਣਾ ਚਾਹੁੰਦੇ ਸਨ ਪ੍ਰਧਾਨ ਮੰਤਰੀ : ਕਾਂਗਰਸ

02/12/2019 4:34:05 AM

ਨਵੀਂ ਦਿੱਲੀ,(ਭਾਸ਼ਾ) –ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਰਾਫੇਲ ਜਹਾਜ਼ ਸੌਦੇ 'ਤੇ ਹਸਤਾਖਰ ਤੋਂ ਕੁਝ ਦਿਨ ਪਹਿਲਾਂ ਸਟੈਂਡਰਡ ਰੱਖਿਆ ਖਰੀਦ ਪ੍ਰਕਿਰਿਆ 'ਚ ਤਬਦੀਲੀ ਕਰਦਿਆਂ ਭ੍ਰਿਸ਼ਟਾਚਾਰ ਵਿਰੋਧੀ ਕੁਝ ਮੁੱਖ ਵਿਵਸਥਾਵਾਂ ਨੂੰ ਹਟਾ ਦਿੱਤਾ ਗਿਆ ਸੀ। ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਆਖਿਰ ਅਜਿਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹੜਾ ਭ੍ਰਿਸ਼ਟਾਚਾਰ ਲੁਕਾਉਣਾ ਚਾਹੁੰਦੇ ਸਨ? ਇਹ ਸਵਾਲ ਕਾਂਗਰਸ ਦੇ ਮੁੱਖ  ਬੁਲਾਰੇ ਰਣਦੀਪ ਸੂਰਜੇਵਾਲਾ ਨੇ ਆਪਣੇ ਇਕ ਟਵੀਟ 'ਚ ਕੀਤਾ। ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ, ''ਸਰਕਾਰ ਨੇ ਜਿੰਨਾ ਸੋਚਿਆ ਨਹੀਂ ਸੀ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਰਾਫੇਲ ਸੌਦੇ 'ਚ ਖੁਲਾਸੇ ਹੋ ਰਹੇ ਹਨ। 
ਪਹਿਲਾਂ ਕੀਮਤ ਵਧਾਈ ਗਈ, ਫਿਰ ਇਹ ਖੁਲਾਸਾ ਹੋਇਆ ਕਿ ਪ੍ਰਧਾਨ ਮੰਤਰੀ ਦਫਤਰ ਨੇ ਸਮਾਨਾਂਤਰ ਗੱਲਬਾਤ ਕਰਕੇ ਭਾਰਤੀ ਵਾਰਤਾ ਦਲ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕੀਤਾ। ਹੁਣ  ਇਹ ਖੁਲਾਸਾ ਹੋਇਆ ਹੈ ਕਿ ਸਟੈਂਡਰਡ ਰੱਖਿਆ ਖਰੀਦ ਪ੍ਰਕਿਰਿਆ 'ਚ ਤਬਦੀਲੀ ਕੀਤੀ ਗਈ ਹੈ।'' ਉਨ੍ਹਾਂ ਇਹ ਵੀ ਦੋਸ਼  ਲਾਇਆ ਕਿ ਦਸਾਲਟ ਨੂੰ ਇਸ ਸੌਦੇ 'ਚ ਫਾਇਦਾ ਹੀ ਫਾਇਦਾ ਹੋਇਆ ਹੈ। 


Bharat Thapa

Content Editor

Related News