ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਹੋਈ ਪੁਲਸ ਸਖ਼ਤ, ਲੱਗੀ ਧਾਰਾ-144

Sunday, Dec 31, 2017 - 12:41 PM (IST)

ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਹੋਈ ਪੁਲਸ ਸਖ਼ਤ, ਲੱਗੀ ਧਾਰਾ-144

ਲਖਨਊ— ਯੂ. ਪੀ. 'ਚ ਨਵੇਂ ਸਾਲ ਦੇ ਜਸ਼ਨ ਦੇ ਮੌਕੇ 'ਤੇ ਮਾਹੌਲ ਨਾ ਖਰਾਬ ਹੋਵੇ, ਇਸ ਲਈ ਪੁਲਸ ਨੇ ਪੁਖਤਾ ਇੰਤਜ਼ਾਮ ਸ਼ੁਰੂ ਕਰ ਦਿੱਤੇ ਹਨ। ਸ਼ਰਾਰਤੀ ਤੱਤਾਂ 'ਤੇ ਨਕੇਲ ਕੱਸਣ ਲਈ ਰਾਜਧਾਨੀ 'ਚ ਧਾਰਾ-144 ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਬਲਕਿ ਖੁੱਲੇਆਮ ਸ਼ਰਾਬ ਪੀਣ ਅਤੇ ਡੀ. ਜੇ. 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

PunjabKesari
ਪੁਲਸ ਨੇ ਬਿਨਾਂ ਆਗਿਆ ਪਾਰਟੀ ਕਰਨ ਵਾਲੇ ਆਯੋਜਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਡੀ. ਐੈੱਮ. ਲਖਨਊ ਨੇ ਜਿਲੇ ਭਰ ਦੇ ਥਾਣੇਦਾਰ 'ਤੇ ਨਜ਼ਰ ਰੱਖੀ ਹੈ ਤਾਂ ਕਿ ਨਵੇਂ ਸਾਲ 'ਤੇ ਗੁੰਡੀਆਂ 'ਤੇ ਨਕੇਲ ਕੱਸੀ ਜਾ ਸਕੇ। ਸ਼ਹਿਰ 'ਚ ਮਹਿਲਾਵਾਂ ਦੀ ਸੁਰੱਖਿਆ ਦੇ ਖਾਸ ਇੰਤਜਾਮ ਕੀਤੇ ਗਏ ਹਨ।

PunjabKesari


ਯੂ. ਪੀ. ਪੁਲਸ ਨੇ ਨਵੇਂ ਸਾਲ ਦੇ ਜਸ਼ਨ 'ਚ ਖਰਾਬੀ ਅਤੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਸਲਾਖਾਂ ਦੇ ਪਿੱਛੇ ਭੇਜਣ ਦਾ ਹੁਕਮ ਜਾਰੀ ਕੀਤਾ ਹੈ। ਏਡੀਜੀ. ਲਾਅ ਐਂਡ ਆਰਡਰ ਆਨੰਦ ਕੁਮਾਰ ਨੇ ਅਫਸਰਾਂ ਨੂੰ ਨਵੇਂ ਸਾਲ ਦੇ ਮੌਕੇ 'ਤੇ ਸਾਵਧਾਨੀ ਵਰਤਨ ਦੇ ਹੁਕਮ ਦਿੱਤੇ ਹਨ।


Related News