PM ਮੋਦੀ ਨੂੰ ''ਝਾਲਮੁੜੀ'' ਖੁਆਉਣ ਵਾਲੇ ਨੂੰ ਮਿਲੀ ਸੁਰੱਖਿਆ, ਦੁਕਾਨ ਦੇ ਬਾਹਰ CRPF ਤਾਇਨਾਤ

Friday, May 22, 2026 - 09:42 PM (IST)

PM ਮੋਦੀ ਨੂੰ ''ਝਾਲਮੁੜੀ'' ਖੁਆਉਣ ਵਾਲੇ ਨੂੰ ਮਿਲੀ ਸੁਰੱਖਿਆ, ਦੁਕਾਨ ਦੇ ਬਾਹਰ CRPF ਤਾਇਨਾਤ

ਝਾੜਗ੍ਰਾਮ : ਪੱਛਮੀ ਬੰਗਾਲ ਦੇ ਝਾੜਗ੍ਰਾਮ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਇੱਕ ਸਾਧਾਰਨ ਦੁਕਾਨਦਾਰ ਲਈ ਜਾਨ ਦਾ ਖਤਰਾ ਬਣ ਗਈ ਹੈ। ਦਰਅਸਲ, ਚੋਣ ਪ੍ਰਚਾਰ ਦੌਰਾਨ ਪੀਐਮ ਮੋਦੀ ਨੇ ਜਿਸ ਝਾਲਮੁੜੀ ਵਿਕਰੇਤਾ ਵਿਕਰਮ ਸਾਊ ਦੀ ਦੁਕਾਨ 'ਤੇ ਰੁਕ ਕੇ ਸਵਾਦ ਲਿਆ ਸੀ, ਹੁਣ ਉਸ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਵਿਕਰਮ ਸਾਊ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਲਗਾਤਾਰ ਧਮਕੀ ਭਰੇ ਫੋਨ ਅਤੇ ਵੀਡੀਓ ਕਾਲਾਂ ਆ ਰਹੀਆਂ ਹਨ। ਧਮਕੀ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨਾਲ ਜੁੜਨ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਵਿਕਰਮ ਅਨੁਸਾਰ, ਉਹ ਇੱਕ ਸਾਧਾਰਨ ਦੁਕਾਨਦਾਰ ਹੈ ਅਤੇ ਉਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਹੁਣ ਉਸ ਦਾ ਪੂਰਾ ਪਰਿਵਾਰ ਬੇਹੱਦ ਡਰਿਆ ਹੋਇਆ ਹੈ। 

ਮਾਮਲੇ ਦੀ ਗੰਭੀਰਤਾ ਅਤੇ ਅੰਤਰਰਾਸ਼ਟਰੀ ਕਨੈਕਸ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਤੁਰੰਤ ਸਖ਼ਤ ਕਾਰਵਾਈ ਕੀਤੀ ਹੈ। ਵਿਕਰਮ ਸਾਊ ਦੀ ਸੁਰੱਖਿਆ ਲਈ ਉਸ ਦੀ ਦੁਕਾਨ ਅਤੇ ਰਿਹਾਇਸ਼ ਦੇ ਬਾਹਰ ਕੇਂਦਰੀ ਸੁਰੱਖਿਆ ਬਲ (CRPF) ਅਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਹੁਣ ਉਨ੍ਹਾਂ ਅੰਤਰਰਾਸ਼ਟਰੀ ਨੰਬਰਾਂ ਨੂੰ ਟਰੈਕ ਕਰ ਰਹੀ ਹੈ ਜਿਨ੍ਹਾਂ ਤੋਂ ਇਹ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ। 

ਦੱਸ ਦੇਈਏ ਕਿ 19 ਅਪ੍ਰੈਲ ਨੂੰ ਝਾੜਗ੍ਰਾਮ ਵਿੱਚ ਚੋਣ ਰੈਲੀ ਤੋਂ ਪਰਤਦੇ ਸਮੇਂ ਪੀਐਮ ਮੋਦੀ ਅਚਾਨਕ ਸੜਕ ਕਿਨਾਰੇ ਵਿਕਰਮ ਦੀ ਦੁਕਾਨ 'ਤੇ ਰੁਕੇ ਸਨ। ਪੀਐਮ ਨੇ ਨਾ ਸਿਰਫ ਝਾਲਮੁੜੀ ਖਾਧੀ, ਬਲਕਿ ਵਿਕਰਮ ਨਾਲ ਗੱਲਬਾਤ ਵੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਇਸੇ ਪ੍ਰਸਿੱਧੀ ਕਾਰਨ ਵਿਕਰਮ ਸ਼ਰਾਰਤੀ ਅਨਸਰਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ।


 


author

Inder Prajapati

Content Editor

Related News