PM ਮੋਦੀ ਨੇ CRPF ਦੇ ਜਵਾਨਾਂ ਫੋਰਸ ਦੇ ਸਥਾਪਨਾ ਦਿਵਸ ਦੀ ਦਿੱਤੀ ਵਧਾਈ

Monday, Jul 27, 2026 - 04:03 PM (IST)

PM ਮੋਦੀ ਨੇ CRPF ਦੇ ਜਵਾਨਾਂ ਫੋਰਸ ਦੇ ਸਥਾਪਨਾ ਦਿਵਸ ਦੀ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਥਾਪਨਾ ਦਿਵਸ 'ਤੇ ਫੋਰਸ ਦੇ ਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਲੈ ਕੇ ਮੁਸ਼ਕਲ ਹਾਲਾਤਾਂ 'ਚ ਨਾਗਰਿਕਾਂ ਦੀ ਸੇਵਾ ਕਰਨ ਤੱਕ, ਫੋਰਸ ਦੇ ਕਰਮਚਾਰੀਆਂ ਨੇ ਹਮੇਸ਼ਾ ਦੇਸ਼ ਨੂੰ ਪਹਿਲ ਦਿੱਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਮਾਓਵਾਦੀ ਖਤਰੇ ਨੂੰ ਖਤਮ ਕਰਨ 'ਚ ਸੀ.ਆਰ.ਪੀ.ਐਫ. ਦੇ ਕਰਮਚਾਰੀਆਂ ਦੇ ਯਤਨ ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ 'ਚ ਸ਼ਾਂਤੀ ਅਤੇ ਤਰੱਕੀ ਲਿਆਂਦੀ ਹੈ।

PunjabKesari

ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਸਾਰੇ ਸੀ.ਆਰ.ਪੀ.ਐੱਫ. ਕਰਮਚਾਰੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਵਧਾਈਆਂ। ਸੀ.ਆਰ.ਪੀ.ਐੱਫ. ਨੇ ਆਪਣੀ ਅਟੁੱਟ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨਾਲ ਖੁਦ ਦੀ ਵੱਖਰੀ ਪਛਾਣ ਬਣਾਈ ਹੈ। ਅੰਦਰੂਨੀ ਸੁਰੱਖਿਆ ਦੀ ਰੱਖਿਆ ਤੋਂ ਲੈ ਕੇ ਮੁਸ਼ਕਲ ਹਾਲਾਤਾਂ 'ਚ ਨਾਗਰਿਕਾਂ ਦੀ ਸੇਵਾ ਕਰਨ ਤੱਕ, ਸੀ.ਆਰ.ਪੀ.ਐਫ. ਕਰਮਚਾਰੀਆਂ ਨੇ ਹਮੇਸ਼ਾ ਦੇਸ਼ ਨੂੰ ਪਹਿਲ ਦਿੱਤੀ ਹੈ।" ਸੀ.ਆਰ.ਪੀ.ਐਫ. ਦੇਸ਼ ਦੀ ਪ੍ਰਮੁੱਖ ਕੇਂਦਰੀ ਅਰਧ ਸੈਨਿਕ ਬਲ ਹੈ, ਜੋ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ। ਇਸ ਦੀ ਸਥਾਪਨਾ ਅਸਲ 'ਚ 27 ਜੁਲਾਈ, 1939 ਨੂੰ 'ਕਰਾਊਨ ਪ੍ਰਤੀਨਿਧੀ ਪੁਲਸ' ਵਜੋਂ ਕੀਤੀ ਗਈ ਸੀ। ਫੋਰਸ ਨੂੰ ਆਪਣਾ ਮੌਜੂਦਾ ਨਾਮ 28 ਦਸੰਬਰ, 1949 ਨੂੰ ਸੀ.ਆਰ.ਪੀ.ਐੱਫ. ਐਕਟ ਦੇ ਲਾਗੂ ਹੋਣ ਤੋਂ ਬਾਅਦ ਪ੍ਰਾਪਤ ਹੋਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਅਰਧ ਸੈਨਿਕ ਬਲ ਹੈ, ਜੋ ਭਾਰਤ 'ਚ ਕਾਨੂੰਨ ਇਨਫੋਰਸਮੈਂਟ ਨਾਲ ਜੁੜੇ ਕਈ ਤਰ੍ਹਾਂ ਦੇ ਕਰਤੱਵਾਂ ਦਾ ਵਹਿਨ ਕਰਦਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News