ਅਮਰਨਾਥ ਯਾਤਰਾ : ਹਮਲੇ ਦੇ ਵਿਰੋਧ ਵਿਚ ਸੜਕਾਂ 'ਤੇ ਦਿਖਿਆ ਲੋਕਾਂ ਦਾ ਗੁੱਸਾ

Thursday, Jul 13, 2017 - 04:36 PM (IST)

ਅਮਰਨਾਥ ਯਾਤਰਾ : ਹਮਲੇ ਦੇ ਵਿਰੋਧ ਵਿਚ ਸੜਕਾਂ 'ਤੇ ਦਿਖਿਆ ਲੋਕਾਂ ਦਾ ਗੁੱਸਾ

ਕਠੂਆ— ਅਨੰਤਨਾਗ ਵਿਚ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਤੋਂ ਬਾਅਦ ਸ਼ਹਿਰ ਵਿਚ ਦੂਜੇ ਦਿਨ ਬੰਦ ਹੋਣ ਦਾ ਜ਼ਿਆਦਾ ਅਸਰ ਦਿਖਿਆ। ਇੱਥੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਨੇ ਸੜਕਾਂ 'ਤੇ ਉੱਤਰ ਕੇ ਅੱਤਵਾਦ ਹਮਲੇ ਦਾ ਵਿਰੋਧ ਕੀਤਾ। ਜੰਮੂ-ਕਸ਼ਮੀਰ ਪੈਂਥਰਜ਼ ਪਾਰਟੀ ਨੇ ਸ਼ਹੀਦ ਚੌਂਕ ਵਿਚ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਅਮਰਨਾਥ ਯਾਤਰੀਆਂ 'ਤੇ ਹਮਲੇ ਨੂੰ ਭਾਜਪਾ-ਪੀ. ਡੀ. ਪੀ. ਗੰਠਜੋੜ ਸਰਕਾਰ ਦੀ ਅਸਫਲਤਾ ਕਰਾਰ ਦਿੰਦੇ ਹੋਏ ਪੈਂਥਰਜਡ ਨੇ ਸੂਬੇ ਵਿਚ ਰਾਜਪਾਲ ਸ਼ਾਸਨ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੈਂਥਰਜ਼ ਦੇ ਜ਼ਿਲਾ ਅਧਿਕਾਰੀ ਰੋਬਿਨ ਸ਼ਰਮਾ ਨੇ ਕੀਤਾ। ਇਸ ਮੌਕੇ 'ਤੇ ਮਨਦੀਪ ਸਿੰਘ ਨਸੀਬ ਸਿੰਘ, ਲੱਕੀ, ਸੰਨੀ, ਰਾਜ ਕਰਨ, ਇੰਦਰਪਾਲ ਸਿੰਘ ਸਮੇਤ ਕਈ ਵਰਕਰ ਸ਼ਾਮਲ ਸਨ, ਨਾਲ ਹੀ ਨੈਸ਼ਨਲ ਕਾਨਫਰੈਂਸ ਦੇ ਜ਼ਿਲਾ ਸਕੱਤਰ ਧਰਮਪਾਲ ਕੁੰਡਲ ਨੇ ਭਾਜਪਾ-ਪੀ. ਡੀ. ਪੀ. ਗੰਠਜੋੜ ਸਰਕਾਰ ਦੇ ਖਿਲਾਫ ਖੂਬ ਰੋਸ ਪ੍ਰਗਟ ਕੀਤਾ। ਉਨ੍ਹਾਂ ਨੇ ਸੂਬੇ ਵਿਚ ਰਾਜਪਾਲ ਸ਼ਾਸਨ ਲਾਗੂ ਕਰਨ ਦੀ ਮੰਗ ਕਰਦੇ ਹੋਏ ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ। ਰਾਸ਼ਟਰੀ ਜਨਤਾ ਦਲ ਨੇ ਵੀ ਬਸ ਸਟੈਂਡ ਨੇ ਵੀ ਬੱਸ ਸਟੈਂਡ ਚੌਂਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਰੋਸ ਪ੍ਰਗਟ ਕੀਤਾ। ਹਮੇਸ਼ਾ ਤੋਂ ਰਾਸ਼ਟਰੀ ਜਨਤਾ ਦਲ ਦੇ ਰਾਜ ਅਧਿਕਾਰੀ ਮਨੋਹਰ ਲਾਲ ਡੋਗਰਾ ਅਤੇ ਤਹਿਸੀਲ ਅਧਿਕਾਰੀ ਐੱਸ. ਕੇ ਭੰਡਾਰੀ ਨੇ ਰਾਜ ਵਿਚ ਰਾਜਪਾਲ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਉੱਧਰ ਨਗਰੀ ਵਪਾਰ ਮੰਡਲ ਦੇ ਮੈਂਬਰਾਂ ਨੇ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨ ਦਾ ਪੁਤਲਾ ਸਾੜਿਆ। ਉਨ੍ਹਾਂ ਨੇ ਨਗਰ 'ਚ ਰੋਸ ਰੈਲੀ ਕੱਢਦੇ ਹੋਏ ਏਰਵਾਂ ਚੌਂਕ 'ਤੇ ਖੂਬ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਅਨਿਲ ਸਿੰਘ ਅੰਦਹੋਤਰਾ, ਖੇਮ ਸਿੰਘ, ਅਨਿਲ ਪੁਰੀ, ਰਾਜੀਵ ਸ਼ਰਮਾ, ਰਾਮ ਕ੍ਰਿਸ਼ਣ, ਖੇਮ ਰਾਜ ਸਮੇਤ ਕਈਆਂ ਨੇ 2 ਮਿੰਟ ਮੌਨ ਵਰਤ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਅਤੇ ਪੁਤਲਾ ਸਾੜਿਆ। ਉਨ੍ਹਾਂ ਨੇ ਪੁਤਲਾ ਅਤੇ ਪਾਕਿਸਤਾਨ ਦਾ ਝੰਡਾ ਸਾੜ ਕੇ ਨਾਅਰੇਬਾਜੀ ਕੀਤੀ।

PunjabKesari


ਕਠੂਆ ਵਿਚ ਵਪਾਰ ਬੰਦ
ਅਨੰਤਨਾਗ ਵਿਚ ਬੀਤੇ ਦਿਨ ਸੋਮਵਾਰ ਨੂੰ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਕਠੂਆ ਅੱਜ ਪੂਰਨ ਰੂਪ ਵਿਚ ਬੰਦ ਰਿਹਾ। ਸਵੇਰ ਤੋਂ ਹੀ ਦੁਕਾਨਾਂ 'ਚ ਜ਼ਿੰਦੇ ਲੱਗੇ ਹੋਏ ਨਜ਼ਰ ਆਏ, ਜਦੋਕਿ ਕਾਂਗਰਸ ਵਰਕਰਾਂ ਨੇ ਸੜਕਾਂ 'ਤੇ ਆ ਕੇ ਕੁਝ ਖੁੱਲੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਗਿਆ। ਸ਼ਹਿਰ ਦੇ ਮੁਖਰਜ਼ੀ ਚੌਂਕ ਮਾਰਕਿਟ 'ਚ ਸਵੇਰ ਤੋਂ ਸਨਾਟਾ ਨਜ਼ਰ ਆਇਆ। ਲੋਕਾਂ ਨੇ ਵੀ ਇਸ ਦਾ ਭਰਪੂਰ ਸਮਰਥਨ ਕੀਤਾ।
ਕਾਂਗਰਸ ਵਰਕਰਾਂ ਨੇ ਸਰਕਾਰ ਦੀ ਲਾਸ਼ ਯਾਤਰਾ ਕੱਢ ਕੇ ਸਾੜਿਆ ਪੁਤਲਾ
ਯੂਥ ਕਾਂਗਰਸ ਵਰਕਰਾਂ ਨੇ ਸ਼ਹਿਰ ਦੀ ਲਾਸ਼ ਯਾਤਰਾ ਕੱਢ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ-ਪੀ. ਡੀ. ਪੀ. ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਯੂਥ ਕਾਂਗਰਸ ਵਰਕਰਾਂ ਨੇ ਪਾਰਲੀਵਾਂਡ ਚੌਂਕ ਤੋਂ ਮੁਖਰਜ਼ੀ ਚੌਂਕ ਤੱਕ ਯਾਤਰਾ ਕੱਢ ਕੇ ਪੁਤਲੇ ਨੂੰ ਅੱਗ ਲਗਾਈ। ਯੂਥ ਕਾਂਗਰਸ ਦੇ ਰਾਜ ਜਨਰਲ ਸਕੱਤਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਰਕਾਰ ਨੂੰ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦੇ ਇੰਤਜਾਮ ਕਰਨੇ ਚਾਹੀਦੇ ਸਨ।
ਮੋਟਰਸਾਈਕਲ 'ਚ ਰੈਲੀ ਕੱਢ ਕੇ ਬੰਦ ਕਰਵਾਈਆਂ ਦੁਕਾਨਾਂ
ਉੱਧਰ, ਯੂਥ ਕਾਂਗਰਸ ਦੇ ਵਰਕਰਾਂ ਨੇ ਸ਼ਹਿਰ ਵਿਚ ਮੋਟਰਸਾਈਕਲ 'ਤੇ ਰੈਲੀ ਕੱਢ ਕੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆਂ। ਯੂਥ ਕਾਂਗਰਸ ਦੇ ਪੰਕਜ਼ ਸ਼ਰਮਾ ਦੀ ਅਗਵਾਈ ਵਿਚ ਸੈਂਕੜੇ ਵਰਕਰਾਂ ਨੇ ਸੜਕਾਂ 'ਤੇ ਚਲ ਰਹੀਆਂ ਬੱਸਾਂ ਰੋਕ ਕੇ ਚੱਕਾ ਜਾਮ ਕੀਤਾ, ਨਾਲ ਹੀ ਦੁਕਾਨਾਂ ਦੇ ਵੀ ਸ਼ਟਰ ਡਾਊਨ ਕਰਵਾਏ। ਇਸ ਮੌਕੇ 'ਤੇ ਯੂਥ ਕਾਂਗਰਸ ਦੇ ਲੋਕ ਸਭਾ ਅਧਿਕਾਰੀ ਪੰਕਜ ਸ਼ਰਮਾ ਨੇ ਕਿਹਾ ਕਿ ਅਮਰਨਾਥ ਯਾਤਰੀਆਂ 'ਤੇ ਹਮਲਾ ਸ਼ਰਮਨਾਕ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ-ਪੀ. ਡੀ. ਪੀ. ਗੰਠਜੋੜ ਸਰਕਾਰ ਨੂੰ ਨੈਤਿਕਤਾਂ ਦੇ ਆਧਾਰ 'ਤੇ ਸੱਤਾ ਦਾ ਤਿਆਗ ਕਰਨਾ ਚਾਹੀਦਾ।


Related News