ਦੇਸ਼ ''ਚ ਵੱਧ ਰਹੀ ਏਸ਼ੀਆਈ ਸ਼ੇਰਾਂ ਦੀ ਗਿਣਤੀ ਹੈ ਖੁਸ਼ੀ ਦਾ ਵਿਸ਼ਾ : PM ਮੋਦੀ

Tuesday, Aug 10, 2021 - 10:43 AM (IST)

ਦੇਸ਼ ''ਚ ਵੱਧ ਰਹੀ ਏਸ਼ੀਆਈ ਸ਼ੇਰਾਂ ਦੀ ਗਿਣਤੀ ਹੈ ਖੁਸ਼ੀ ਦਾ ਵਿਸ਼ਾ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ 'ਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ ਅਤੇ ਖੁਸ਼ੀ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ 'ਤੇ ਟਵਿੱਟਰ 'ਤੇ ਆਪਣੇ ਸੰਦੇਸ਼ 'ਚ ਸ਼ੇਰਾਂ ਦੀ ਸੁਰੱਖਿਆ ਦੀ ਦਿਸ਼ਾ 'ਚ ਜੁਨੂੰਨ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵਧਾਈ ਵੀ ਦਿੱਤੀ ਹੈ। ਮੋਦੀ ਨੇ ਕਿਹਾ,''ਸ਼ੇਰ ਆਪਣੀ ਸ਼ਾਨ ਹਨ ਅਤੇ ਉਹ ਬਹੁਤ ਸਾਹਸੀ ਹੁੰਦਾ ਹੈ। ਭਾਰਤ ਨੂੰ ਏਸ਼ੀਆਈ ਸ਼ੇਰਾਂ ਦਾ ਟਿਕਾਣਾ ਹੋਣ 'ਤੇ ਮਾਣ ਹੈ। ਮੈਂ ਵਿਸ਼ੇਸ਼ ਸ਼ੇਰ ਦਿਵਸ 'ਤੇ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਜੋ ਜੁਨੂੰਨ ਨਾਲ ਸ਼ੇਰਾਂ ਦੀ ਸੁਰੱਖਿਆ ਦਾ ਕੰਮ ਕਰ ਰਹੇ ਹਨ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਕੁਝ ਸਾਲਾਂ 'ਚ ਦੇਸ਼ 'ਚ ਸ਼ੇਰਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।''

PunjabKesari

ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ,''ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਮੈਨੂੰ ਗਿਰ ਸ਼ੇਰਾਂ ਲਈ ਸੁਰੱਖਿਅਤ ਨਿਵਾਸ ਯਕੀਨੀ ਕਰਨ ਦਾ ਮੌਕਾ ਮਿਲਿਆ ਸੀ। ਉਸ ਸਮੇਂ ਕਈ ਪਹਿਲ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਸਥਾਨਕ ਭਾਈਚਾਰਾ ਅਤੇ ਦੁਨੀਆ ਦੀਆਂ ਸਰਵਉੱਚ ਪਰੰਪਰਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਨਾਲ ਕਿ ਸ਼ੇਰਾਂ ਦਾ ਸੁਰੱਖਿਅਤ ਨਿਵਾਸ ਯਕੀਨੀ ਹੋਵੇ ਅਤੇ ਸੈਰ-ਸਪਾਟਾ ਨੂੰ ਵੀ ਉਤਸ਼ਾਹ ਮਿਲੇ।'' ਸ਼ੇਰਾਂ ਦੀ ਸੁਰੱਖਿਆ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਦੁਨੀਆ ਭਰ 'ਚ 10 ਅਗਸਤ ਨੂੰ ਸ਼ੇਰ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News