ਏਅਰ ਇੰਡੀਆ ਦੀ ਦਿੱਲੀ-ਵਿਸ਼ਾਖਾਪਟਨਮ ਫਲਾਈਟ ''ਚ ਬੰਬ ਹੋਣ ਦੀ ਖ਼ਬਰ ਨਿਕਲੀ ਝੂਠੀ
Wednesday, Sep 04, 2024 - 03:37 AM (IST)
ਵਿਸ਼ਾਖਾਪਟਨਮ (ਭਾਸ਼ਾ) : ਮੰਗਲਵਾਰ ਦੇਰ ਰਾਤ ਨਵੀਂ ਦਿੱਲੀ ਤੋਂ ਵਿਸ਼ਾਖਾਪਟਨਮ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਵਿਚ ਬੰਬ ਹੋਣ ਦੀ ਖ਼ਬਰ ਮਿਲੀ ਸੀ ਪਰ ਵਿਸ਼ਾਖਾਪਟਨਮ ਵਿਚ ਲੈਂਡ ਕਰਨ ਤੋਂ ਬਾਅਦ ਪੂਰੀ ਜਾਂਚ ਤੋਂ ਬਾਅਦ ਇਹ ਖ਼ਬਰ ਝੂਠੀ ਸਾਬਤ ਹੋਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵਿਸ਼ਾਖਾਪਟਨਮ ਹਵਾਈ ਅੱਡੇ ਦੇ ਡਾਇਰੈਕਟਰ ਐੱਸ. ਰਾਜਾ ਰੈੱਡੀ ਨੇ ਦੱਸਿਆ ਕਿ ਕਿਸੇ ਨੇ ਦਿੱਲੀ ਪੁਲਸ ਨੂੰ ਫੋਨ ਕਰਕੇ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ। ਇਸ ਦੇ ਮੱਦੇਨਜ਼ਰ ਪੁਲਸ ਨੇ ਹਵਾਬਾਜ਼ੀ ਕੰਪਨੀ ਅਤੇ ਵਿਸ਼ਾਖਾਪਟਨਮ ਹਵਾਈ ਅੱਡੇ ਨੂੰ ਅਲਰਟ ਕਰ ਦਿੱਤਾ। ਰੈੱਡੀ ਨੇ ਪੀਟੀਆਈ ਨੂੰ ਦੱਸਿਆ, "ਜਹਾਜ਼ ਸੁਰੱਖਿਅਤ ਰੂਪ ਨਾਲ ਉਤਰਿਆ ਅਤੇ ਜਹਾਜ਼ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਬੰਬ ਦੀ ਖ਼ਬਰ ਇਕ ਅਫ਼ਵਾਹ ਸੀ।" ਉਨ੍ਹਾਂ ਦੱਸਿਆ ਕਿ ਵਿਸ਼ਾਖਾਪਟਨਮ ਜਾਣ ਵਾਲੀ ਉਡਾਣ ਵਿਚ 107 ਯਾਤਰੀ ਸਵਾਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8