ਬੈਂਕ ਤੋਂਂ ਪੈਸੇ ਨਾ ਮਿਲਣ ਕਾਰਨ ਨਹੀਂ ਕਰਵਾ ਸਕਿਆ ਮਾਂ ਦਾ ਇਲਾਜ, ਮੌਤ

04/20/2018 5:00:07 PM

ਪੂਰਨੀਆ— ਪੂਰਣੀਆਂ ਦੇ ਰੂਪੌਲੀ 'ਚ ਸੈਂਟਰਲ ਬੈਂਕ ਦੇ ਸਾਹਮਣੇ ਵੀਰਵਾਰ ਨੂੰ ਇਕ ਬੀਮਾਰ ਬਜ਼ੁਰਗ ਔਰਤ ਨੂਰਜਹਾਂ ਦੀ ਮੌਤ ਹੋ ਗਈ। ਮਹਿਲਾ ਬੀਬੀ ਨੂਰਜਹਾਂ ਖਾਤੂਨ ਰੂਪੌਲੀ ਥਾਣਾ ਦੇ ਮੈਨੀ ਸੰਥਾਲ ਪਿੰਡ ਦੀ ਵਾਸੀ ਸੀ। ਔਰਤ ਦੀ ਨੂੰਹ ਰਸੀਦਾ ਖਾਤੂਨ ਦੀ ਮੰਨੋ ਤਾਂ ਉਨ੍ਹਾਂ ਦੀ ਸੱਸ ਬੀਮਾਰ ਸੀ। ਉਹ ਲੋਕ ਆਟੋ ਤੋਂ ਇਲਾਜ ਲਈ ਉਸ ਨੂੰ ਪੂਰਨੀਆ ਲੈ ਜਾ ਰਹੇ ਸਨ। 
ਮ੍ਰਿਤਕ ਦਾ ਪੁੱਤਰ ਲਾਲ ਮੋਹਮੰਦ ਰੂਪੌਲੀ ਸੈਂਟਰਲ ਬੈਂਕ ਦੇ ਆਪਣੇ ਬਚਤ ਖਾਤੇ ਤੋਂ 17 ਹਜ਼ਾਰ ਰੁਪਏ ਕਢਵਾਉਣ ਗਿਆ। ਇਸ ਦੇ ਲਈ ਉਸ ਨੇ 17 ਹਜ਼ਾਰ ਦਾ ਫਾਰਮ ਭਰ ਕੇ ਬੈਂਕ ਕਰਮਚਾਰੀ ਨੂੰ ਦਿੱਤਾ ਪਰ ਬੈਂਕ ਕਰਮਚਾਰੀ ਨੇ ਪੈਸੇ ਦੀ ਕਮੀ ਦਾ ਬਹਾਨਾ ਬਣਾਉਂਦੇ ਹੋਏ ਰੁਪਏ ਦੇਣ ਤੋਂ ਮਨ੍ਹਾ ਕਰ ਦਿੱਤਾ। 
ਬੈਂਕ ਦੇ ਸਹਾਇਕ ਪ੍ਰਬੰਧਕ ਸੁਧਾਂਸ਼ੂੰ ਸ਼ੇਖਰ ਨੇ ਕਿਹਾ ਕਿ ਬੈਂਕ 'ਚ ਪੈਸੇ ਦੀ ਕਮੀ ਹੈ, ਜਿਸ ਕਾਰਨ ਠੀਕ ਨਾਲ ਗ੍ਰਾਹਕਾਂ ਨੂੰ ਭੁਗਤਾਨ ਨਹੀਂ ਹੋ ਪਾ ਰਿਹਾ ਹੈ ਪਰ ਐਮਰਜੈਂਸੀ ਕੇਸ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ। ਸਥਾਨਕ ਕਿਸਾਨ ਨੇਤਾ ਅਨਿਰੁੱਧ ਮਹਿਤਾ ਦੀ ਮੰਨੋ ਤਾਂ ਲੋਕ ਬਚਤ ਖਾਤੇ 'ਚ ਇਸ ਲਈ ਪੈਸਾ ਰੱਖਦੇ ਹਨ ਤਾਂ ਜੋ ਜ਼ਰੂਰਤ ਸਮੇਂ ਉਸ ਦੀ ਵਰਤੋਂ ਕੀਤੀ ਜਾ ਸਕੇ ਪਰ ਰੁਪੌਲੀ 'ਚ ਬੈਂਕ ਦੀ ਲਾਪਰਵਾਹੀ ਕਾਰਨ ਪੈਸਾ ਨਾ ਮਿਲਣ ਨਾਲ ਔਰਤ ਨੂਰਜਹਾਂ ਦੀ ਮੌਤ ਹੋ ਗਈ। ਇਸ ਦੀ ਜਾਂਚ ਕਰਕੇ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ। ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਦੇ ਬੈਂਕਾਂ ਅਤੇ ਏ.ਟੀ.ਐਮ 'ਚ ਕੈਸ਼ ਦੀ ਕਮੀ ਹੈ। ਜਿਸ ਦਾ ਨਤੀਜਾ ਨੂਰਜਹਾਂ ਨੂੰ ਭੁਗਤਨਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।


Related News