ਆਪਣੇ ਤੇ ਪਰਾਏ ਦੀ ਮਾਨਸਿਕਤਾ ਹੈ ਜੰਗ ਦੀ ਜੜ੍ਹ : ਮੋਦੀ

Saturday, Apr 12, 2025 - 12:35 AM (IST)

ਆਪਣੇ ਤੇ ਪਰਾਏ ਦੀ ਮਾਨਸਿਕਤਾ ਹੈ ਜੰਗ ਦੀ ਜੜ੍ਹ : ਮੋਦੀ

ਅਸ਼ੋਕਨਗਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਕਈ ਹਿੱਸਿਆਂ ’ਚ ਜੰਗ ਤੇ ਟਕਰਾਅ ਦਾ ਮੂਲ ਕਾਰਨ ਆਪਣੇ ਤੇ ਪਰਾਏ ਦੀ ਮਾਨਸਿਕਤਾ ਨੂੰ ਦਸਦਿਆਂ ਸ਼ੁੱਕਰਵਾਰ ਕਿਹਾ ਕਿ ਇਸ ਦਾ ਹੱਲ ਅਦਵੈਤ ਦੇ ਵਿਚਾਰ ’ਚ ਹੈ।ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਦੀ ਈਸਾਗੜ੍ਹ ਤਹਿਸੀਲ ’ਚ ਸਥਿਤ ਆਨੰਦਪੁਰ ਧਾਮ ਦੇ ਗੁਰੂਜੀ ਮਹਾਰਾਜ ਮੰਦਰ ’ਚ ਪ੍ਰਾਰਥਨਾ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਗਰੀਬਾਂ ਅਤੇ ਵਾਂਝੇ ਹੋਏ ਲੋਕਾਂ ਨੂੰ ਉੱਚਾ ਚੁੱਕਣ ਦਾ ਸੰਕਲਪ ਅਤੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਦਾ ਮੰਤਰ ਭਾਰਤ ਸਰਕਾਰ ਦੀ ਨੀਤੀ ਤੇ ਵਚਨਬੱਧਤਾ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਰਿਸ਼ੀਆਂ, ਮੁਨੀਆਂ ਤੇ ਸੰਤਾਂ ਦੀ ਧਰਤੀ ਦੱਸਿਆ ਤੇ ਕਿਹਾ ਕਿ ਜਦੋਂ ਵੀ ਸਾਡਾ ਦੇਸ਼ ਤੇ ਸਮਾਜ ਕਿਸੇ ਔਖੇ ਦੌਰ ’ਚੋਂ ਲੰਘਦਾ ਹੈ ਤਾਂ ਕੋਈ ਨਾ ਕੋਈ ਰਿਸ਼ੀ -ਮੁਨੀ ਇਸ ਧਰਤੀ ’ਤੇ ਉਤਰਦਾ ਹੈ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੰਦਾ ਹੈ। ਅਸੀਂ ਇਸ ਦੀ ਇਕ ਝਲਕ ਪੂਜਨੀਕ ਸਵਾਮੀ ਅਦਵੈਤਾਨੰਦ ਮਹਾਰਾਜ ਦੇ ਜੀਵਨ ’ਚ ਵੀ ਵੇਖ ਸਕਦੇ ਹਾਂ।


author

DILSHER

Content Editor

Related News