ਮਸਜਿਦ ਦੇ ਮੌਲਵੀ ਨੇ ਮਾਸੂਮ ਨਾਲ ਕੀਤੀ ਦਰਿੰਦਗੀ, 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Sep 22, 2024 - 11:50 PM (IST)

ਮਸਜਿਦ ਦੇ ਮੌਲਵੀ ਨੇ ਮਾਸੂਮ ਨਾਲ ਕੀਤੀ ਦਰਿੰਦਗੀ, 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ 5 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਐਤਵਾਰ ਨੂੰ ਇਕ ਮੌਲਵੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਰਾਜਗੜ੍ਹ ਥਾਣਾ ਖੇਤਰ ਦੀ ਹੈ।

ਪੁਲਸ ਨੇ ਦੱਸਿਆ ਕਿ ਦੋਸ਼ੀ ਮੌਲਵੀ ਅਸਜਦ (22) ਲੜਕੀ ਨੂੰ ਮਸਜਿਦ ਦੇ ਅੰਦਰ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਮੁਤਾਬਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਬੱਚੀ ਦੀ ਮਾਂ ਉਸ ਦੀ ਭਾਲ ਲਈ ਮਸਜਿਦ ਦੇ ਅੰਦਰ ਗਈ। ਰਾਜਗੜ੍ਹ ਥਾਣੇ ਦੇ ਅਧਿਕਾਰੀ ਰਾਮਜੀ ਲਾਲ ਮੀਨਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News