ਪੱਛਮੀ ਬੰਗਾਲ ’ਚ ਹਿੰਸਾ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

Tuesday, Apr 15, 2025 - 09:39 PM (IST)

ਪੱਛਮੀ ਬੰਗਾਲ ’ਚ ਹਿੰਸਾ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)-ਸੁਪਰੀਮ ਕੋਰਟ ’ਚ ਦਾਖਲ 2 ਪਟੀਸ਼ਨਾਂ ’ਚ ਨਵੇਂ ਵਕਫ (ਸੋਧ) ਕਾਨੂੰਨ ਨੂੰ ਲੈ ਕੇ ਪੱਛਮੀ ਬੰਗਾਲ ’ਚ ਹੋਈ ਹਿੰਸਾ ਦੀ ਅਦਾਲਤੀ ਨਿਗਰਾਨੀ ’ਚ ਜਾਂਚ ਦੀ ਅਪੀਲ ਕੀਤੀ ਗਈ ਹੈ। ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ਭਾਂਗਰ ਖੇਤਰ ’ਚ ਵਕਫ ਕਾਨੂੰਨ ਨਾਲ ਸਬੰਧਤ ਹਿੰਸਾ ਦੀਆਂ ਤਾਜ਼ਾ ਘਟਨਾਵਾਂ 14 ਅਪ੍ਰੈਲ ਨੂੰ ਹੋਈਆਂ। ਉੱਥੇ ਹੀ, ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁਰਸ਼ਿਦਾਬਾਦ ’ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਫ਼ੀ ਹੱਦ ਤੱਕ ਕਾਬੂ ’ਚ ਹੈ, ਜਿੱਥੇ ਪਹਿਲਾਂ ਦੰਗਾ ਹੋਇਆ ਸੀ।

ਵਕੀਲ ਸ਼ਸ਼ਾਂਕ ਸ਼ੇਖਰ ਝਾ ਨੇ ਇਕ ਜਨਹਿਤ ਪਟੀਸ਼ਨ ਦਾਖਲ ਕਰ ਕੇ ਸੁਪਰੀਮ ਕੋਰਟ ਨੂੰ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕਰਨ ਦੀ ਅਪੀਲ ਕੀਤੀ। ਇਕ ਹੋਰ ਪਟੀਸ਼ਨ ਵਕੀਲ ਵਿਸ਼ਾਲ ਤਿਵਾੜੀ ਨੇ ਦਾਖਲ ਕੀਤੀ ਅਤੇ ਸੂਬੇ ’ਚ ਹਿੰਸਾ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਪ੍ਰਧਾਨਗੀ ’ਚ 5 ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ ਕਰਨ ਦੀ ਅਪੀਲ ਕੀਤੀ।

ਇਕ ਪਟੀਸ਼ਨ ’ਚ ਲੋਕਾਂ ਦੇ ਜੀਵਨ ਅਤੇ ਜਾਇਦਾਦ ਦੀ ਸੁਰੱਖਿਆ ਦੇ ਹੁਕਮ ਤੋਂ ਇਲਾਵਾ ਸੂਬਾ ਸਰਕਾਰ ਨੂੰ ਹਿੰਸਾ ’ਤੇ ਸੁਪਰੀਮ ਕੋਰਟ ’ਚ ਇਕ ਰਿਪੋਰਟ ਦਾਖਲ ਕਰਨ ਦਾ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ। ਕਲਕੱਤਾ ਹਾਈ ਕੋਰਟ ਨੇ ਹਾਲ ਹੀ ’ਚ ਹਿੰਸਾ ਪ੍ਰਭਾਵਿਤ ਮੁਰਸ਼ਿਦਾਬਾਦ ਜ਼ਿਲੇ ’ਚ ਕੇਂਦਰੀ ਫੋਰਸਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਵਕਫ (ਸੋਧ) ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ 11 ਤੇ 12 ਅਪ੍ਰੈਲ ਨੂੰ ਮੁਰਸ਼ਿਦਾਬਾਦ ਜ਼ਿਲੇ ਦੇ ਕੁਝ ਹਿੱਸਿਆਂ, ਮੁੱਖ ਤੌਰ ’ਤੇ ਸੁਤੀ, ਸ਼ਮਸ਼ੇਰਗੰਜ, ਧੁਲੀਆਂ ਅਤੇ ਜੰਗੀਪੁਰ ’ਚ ਫਿਰਕੂ ਹਿੰਸਾ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਬੇਘਰ ਹੋ ਗਏ ਸਨ।


author

DILSHER

Content Editor

Related News