ਅਪਰਾਧ ਦੀ ਕੋਈ ਸਰਹੱਦ ਨਾ ਹੋਣ ਕਾਰਨ ਫਾਰੈਂਸਿਕ ਵਿਗਿਆਨ ਦੀ ਅਹਿਮੀਅਤ ਕਈ ਗੁਣਾ ਵਧੀ : ਸ਼ਾਹ

Monday, Apr 14, 2025 - 10:21 PM (IST)

ਅਪਰਾਧ ਦੀ ਕੋਈ ਸਰਹੱਦ ਨਾ ਹੋਣ ਕਾਰਨ ਫਾਰੈਂਸਿਕ ਵਿਗਿਆਨ ਦੀ ਅਹਿਮੀਅਤ ਕਈ ਗੁਣਾ ਵਧੀ : ਸ਼ਾਹ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਪਰਾਧ ਹੁਣ ਸਰਹੱਦ ਰਹਿਤ ਹੋ ਗਿਆ ਹੈ। ਇਹ ਸੂਬਿਆਂ ਅਤੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੀ ਸਥਿਤੀ ’ਚ ਫਾਰੈਂਸਿਕ ਵਿਗਿਆਨ ਦੀ ਅਹਿਮੀਅਤ ਬਹੁਤ ਵੱਧ ਗਈ ਹੈ।ਸੋਮਵਾਰ ਇੱਥੇ ਨੈਸ਼ਨਲ ਫਾਰੈਂਸਿਕ ਸਾਇੰਸਜ਼ ਯੂਨੀਵਰਸਿਟੀ ਵੱਲੋਂ ਆਯੋਜਿਤ ਆਲ ਇੰਡੀਆ ਫਾਰੈਂਸਿਕ ਸਾਇੰਸ ਸੰਮੇਲਨ 2025 ’ਚ ਬੋਲਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਨੇ ਫਾਰੈਂਸਿਕ ਵਿਗਿਆਨ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਦਾ ਹਿੱਸਾ ਬਣਾਇਆ ਹੈ। ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਲੋਕਾਂ ਨੂੰ ਸਮੇਂ ਸਿਰ ਤੇ ਉਨ੍ਹਾਂ ਦੀ ਸੰਤੁਸ਼ਟੀ ਅਨੁਸਾਰ ਨਿਆਂ ਮਿਲੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਕਾਰ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਲੋਕ-ਕੇਂਦ੍ਰਿਤ ਅਤੇ ਵਿਗਿਆਨਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਇਹ ਯਕੀਨੀ ਬਣਾਉਣ ਲਈ ਵੀ ਕੰਮ ਕਰ ਰਹੀ ਹੈ ਕਿ ਇਨਸਾਫ਼ ਮੰਗਣ ਵਾਲੇ ਵਿਅਕਤੀ ਨੂੰ ਸਮੇਂ ਸਿਰ ਇਨਸਾਫ਼ ਮਿਲੇ ਤੇ ਉਸ ਨੂੰ ਇਨਸਾਫ਼ ਮਿਲਣ ਦੀ ਸੰਤੁਸ਼ਟੀ ਵੀ ਮਿਲੇ।

ਗ੍ਰਹਿ ਮੰਤਰੀ ਨੇ ਕਿਹਾ ਕਿ ਫਾਰੈਂਸਿਕ ਵਿਗਿਆਨ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ’ਚ ਬਹੁਤ ਲਾਹੇਵੰਦ ਹੈ। ਇਹ ਸੰਮੇਲਨ ਮਾਹਿਰਾਂ ਨੂੰ ਇਕ ਪਲੇਟਫਾਰਮ ’ਤੇ ਲਿਆਉਣ, ਨੀਤੀਆਂ ’ਤੇ ਚਰਚਾ ਕਰਨ, ਭਵਿੱਖ ਦੀਆਂ ਰਣਨੀਤੀਆਂ ਬਣਾਉਣ , ਉਨ੍ਹਾਂ ਨੂੰ ਆਕਾਰ ਦੇਣ ਅਤੇ ਸਰਬਸੰਮਤੀ ਨਾਲ ਪ੍ਰਵਾਨਤ ਹੱਲ ਲੱਭਣ ’ਚ ਬਹੁਤ ਲਾਭਦਾਇਕ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਫਾਰੈਂਸਿਕ ਸਾਇੰਸ ਤੋਂ ਬਿਨਾਂ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਤੇ ਸਜ਼ਾ ਦਰ ਨੂੰ ਵਧਾਉਣਾ ਸੰਭਵ ਨਹੀਂ ਹੈ। ਪਹਿਲਾਂ ਅਪਰਾਧ ਕਿਸੇ ਜ਼ਿਲੇ, ਰਾਜ ਜਾਂ ਦੇਸ਼ ਦੇ ਇਕ ਛੋਟੇ ਜਿਹੇ ਹਿੱਸੇ ’ਚ ਹੁੰਦਾ ਸੀ ਪਰ ਹੁਣ ਇਹ ਸਰਗੱਦ ਰਹਿਤ ਹੋ ਗਿਆ ਹੈ।


author

DILSHER

Content Editor

Related News