ਭਾਰਤ ’ਚ ਮਾਨਸੂਨ ਦੇ ਮੌਸਮ ਦੌਰਾਨ ਗਰਮੀ ਅਤੇ ਹੁੰਮਸ ਕਾਰਨ ਵਧ ਸਕਦੈ ‘ਅਸਹਿਣਯੋਗ ਤਾਪ’ ਦਾ ਕਹਿਰ

Tuesday, Jun 09, 2026 - 12:10 AM (IST)

ਭਾਰਤ ’ਚ ਮਾਨਸੂਨ ਦੇ ਮੌਸਮ ਦੌਰਾਨ ਗਰਮੀ ਅਤੇ ਹੁੰਮਸ ਕਾਰਨ ਵਧ ਸਕਦੈ ‘ਅਸਹਿਣਯੋਗ ਤਾਪ’ ਦਾ ਕਹਿਰ

ਵਾਸ਼ਿੰਗਟਨ- ਜੇਕਰ ਗਲੋਬਲ ਤਾਪਮਾਨ 2 ਡਿਗਰੀ ਸੈਲਸੀਅਸ ਹੋਰ ਵਧ ਗਿਆ ਤਾਂ ਭਾਰਤ ਵਿਚ ਮਾਨਸੂਨ ਸਮੇਂ ਪੈਣ ਵਾਲੀ ਭਾਰੀ ਹੁੰਮਸ ਅਤੇ ਗਰਮੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਇਸ ਨਾਲ ਗਰਮੀਆਂ ਦੇ ਮੌਸਮ ਵਿਚ ਹੋਣ ਵਾਲੀ ਜਾਨਲੇਵਾ ਅਤੇ ਅਸਹਿਣਯੋਗ ਗਰਮੀ ਦਾ ਅਸਰ ਹੋਰ ਲੰਬੇ ਸਮੇਂ ਤੱਕ ਬਣਿਆ ਰਹੇਗਾ।

ਇਸ ਨੂੰ ‘ਅਨਕੰਪੈਂਸੇਬਲ ਹੀਟ ਸਟ੍ਰੈੱਸ’ ਕਿਹਾ ਜਾਂਦਾ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ‘ਅਮਰੀਕਨ ਜੀਓਫਿਜ਼ੀਕਲ ਯੂਨੀਅਨ (ਏ. ਜੀ. ਯੂ.) ਐਡਵਾਂਸਜ਼’ ਨਾਮਕ ਪੱਤ੍ਰਿਕਾ ਵਿਚ ਛਪੇ ਸਿੱਟਿਆਂ ’ਚ ‘ਮਾਨਸੂਨ ਦੇ ਮੌਸਮ (ਜੁਲਾਈ-ਅਕਤੂਬਰ) ਵਿਚ ਅਸਹਿਣਯੋਗ ਤਾਪ ਦੇ ਪ੍ਰਕੋਪ’ ’ਤੇ ਜ਼ੋਰ ਦਿੱਤਾ ਗਿਆ ਹੈ।

ਭਾਰਤੀ ਤਕਨਾਲੋਜੀ ਸੰਸਥਾ ਗਾਂਧੀਨਗਰ ਅਤੇ ਅਮਰੀਕਾ ਦੀਆਂ ਸਟੈਨਫੋਰਡ ਤੇ ਪੱਡਿਊ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਨੇ ਕਿਹਾ ਕਿ ਦੋਵਾਂ ਮੌਸਮਾਂ— ਗਰਮੀ ਅਤੇ ਮਾਨਸੂਨ ਵਿਚ ਲੰਬੇ ਸਮੇਂ ਤੱਕ ਚੱਲਣ ਵਾਲਾ ਅਸਹਿਣਯੋਗ ‘ਹੀਟ ਸਟ੍ਰੈੱਸ’ ਸੰਘਣੀ ਆਬਾਦੀ ਵਾਲੇ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਜਨਤਕ ਸਿਹਤ, ਮਜ਼ਦੂਰ ਉਤਪਾਦਕਤਾ ਅਤੇ ਜਲਵਾਯੂ ਲਚਕੀਲੇਪਣ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ।


author

Rakesh

Content Editor

Related News