ਇਸ ਪ੍ਰੋਗਰਾਮ ਨੂੰ ਲੈ ਕੇ ਗੁਜਰਾਤ ਸਰਕਾਰ ਨੇ ਲੁਕਾਈ ''ਜ਼ੀਕਾ ਵਾਇਰਸ'' ਦੀ ਜਾਣਕਾਰੀ

05/29/2017 3:13:00 PM

ਅਹਿਮਦਾਬਾਦ— ਗੁਜਰਾਤ ''ਚ ਫੈਲੇ ''ਜ਼ੀਕਾ ਵਾਇਰਸ'' ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਗੁਜਰਾਤ ਅਤੇ ਕੇਂਦਰ ਸਰਕਾਰ ਨੇ ਸੂਬੇ ਦੇ ਸਭ ਤੋਂ ਚਰਚਿਤ ਗਲੋਬਲ ਪ੍ਰੋਗਰਾਮ ''ਵਾਈਬਰੇਂਟ ਗੁਜਰਾਤ'' ਨੂੰ ਦੇਖਦੇ ਹੋਏ ਇਸ ਸੂਚਨਾ ਨੂੰ ਲੁਕਾਇਆ। ਇਸ ਪ੍ਰੋਗਰਾਮ ''ਚ ਸੈਂਕੜੇ ਵਿਦੇਸ਼ੀ ਮਹਿਮਾਨ, ਵਿਦੇਸ਼ੀ ਪ੍ਰਤੀਨਿਧੀ ਅਤੇ ਰਾਜਦੂਤਾਂ ਨੇ ਸ਼ਾਮਲ ਹੋਇਆ ਸੀ। ਵਿਦੇਸ਼ੀ ਮਹਿਮਾਨਾਂ ''ਚ ਜ਼ੀਕਾ ਨੂੰ ਲੈ ਕੇ ਡਰ ਨਾ ਫੈਲ ਜਾਵੇ, ਇਸ ਨੂੰ ਦੇਖਦੇ ਹੋਏ ਸੂਚਨਾ ਨੂੰ ਲੁਕਾਇਆ ਗਿਆ। ਇਸ ਸੰਮੇਲਨ ''ਚ 100 ਤੋਂ ਵਧ ਦੇਸ਼, 12 ਸਹਿਯੋਗੀ ਦੇਸ਼ ਅਤੇ 2700 ਤੋਂ ਵਧ ਵਿਦੇਸ਼ੀ ਮਹਿਮਾਨਾਂ ਤੋਂ ਇਲਾਵਾ 9 ਨੋਬਲ ਪੁਰਸਕਾਰ ਜੇਤੂ ਵੀ ਸ਼ਾਮਲ ਹੋਏ ਸਨ।
ਪਿਛਲੇ ਇਕ ਸਾਲ ਤੋਂ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਤਾਇਵਾਨ, ਸਾਊਥ ਕੋਰੀਆ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਕੈਨੇਡਾ ਉਨ੍ਹਾਂ ਲੋਕਾਂ ਲਈ ਟਰੈਵਲ ਐਡਵਾਇਜ਼ਰੀ (ਸਲਾਹ) ਜਾਰੀ ਕਰ ਰਹੇ ਹਨ, ਜੋ ਜ਼ੀਕਾ ਪ੍ਰਭਾਵਿਤ ਦੇਸ਼ਾਂ ''ਚ ਜਾ ਰਹੇ ਹਨ। ਜਨਵਰੀ ਅਤੇ ਫਰਵਰੀ 2017 ਦਰਮਿਆਨ ਅਹਿਮਦਾਬਾਦ ਦੇ 3 ਲੋਕਾਂ ਦੇ ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਸੀ। ਨੈਸ਼ਨਲ ਇੰਸਟੀਚਿਊਟ ਆਫ ਵਾਈਰਾਲਜੀ, ਪੁਣੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਇਕ ਸਾਬਕਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਰਾਜ ਸਰਕਾਰ ਲੋਕਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ''ਚ ਪੁਸ਼ਟੀ ਨਹੀਂ ਵੀ ਹੋਈ ਸੀ ਤਾਂ ਸਰਕਾਰ ਨੂੰ ਇਕ ਹੈਲਥ ਅਲਰਟ ਜਾਰੀ ਕਰਨਾ ਚਾਹੀਦਾ ਸੀ। ਉਨ੍ਹਾਂ ਅਨੁਸਾਰ ਆਮ ਸਥਿਤੀ ''ਚ ਅਜਿਹਾ ਅਲਰਟ ਅਹਿਮਦਾਬਾਦ ਨਗਰ ਨਿਗਮ ਕਾਰਪੋਰੇਸ਼ਨ ਵੱਲ ਆਉਣਾ ਚਾਹੀਦਾ ਸੀ ਪਰ ਨਿਗਮ ਨੂੰ ਵੀ ਹਨ੍ਹੇਰੇ ''ਚ ਰੱਖਿਆ ਗਿਆ।

 


Disha

News Editor

Related News