ਹੈਲੀਕਾਪਟਰ ''ਤੇ ਲਾੜੀ ਲੈਣ ਪੁੱਜਿਆ ਲਾੜਾ, ਬੋਲਿਆ- ਦਾਦਾ ਚਾਹੁੰਦੇ ਸਨ ਬਰਾਤ ਕੁਝ ਵੱਖਰੀ ਹੋਵੇ

Sunday, Oct 13, 2024 - 12:23 PM (IST)

ਹੈਲੀਕਾਪਟਰ ''ਤੇ ਲਾੜੀ ਲੈਣ ਪੁੱਜਿਆ ਲਾੜਾ, ਬੋਲਿਆ- ਦਾਦਾ ਚਾਹੁੰਦੇ ਸਨ ਬਰਾਤ ਕੁਝ ਵੱਖਰੀ ਹੋਵੇ

ਬਰਵਾਲਾ- ਹਰਿਆਣਾ 'ਚ ਬਰਵਾਲਾ ਖੇਤਰ ਦੇ ਪਿੰਡ ਨਯਾਗਾਂਵ ਉਰਫ਼ ਖਾਦਰ 'ਚ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਕਾਸ਼ ਬਾਜੀਗਰ ਆਪਣੀ ਬਰਾਤ ਹੈਲੀਕਾਪਟਰ ਰਾਹੀਂ ਲੈ ਕੇ ਲਾੜੀ ਦੇ ਘਰ ਪਹੁੰਚਿਆ, ਜਿਸ ਨਾਲ ਪੂਰੇ ਇਲਾਕੇ 'ਚ ਉਤਸ਼ਾਹ ਦਾ ਮਾਹੌਲ ਬਣਿਆ। ਜਿਵੇਂ ਹੀ ਹੈਲੀਕਾਪਟਰ ਆਸਮਾਨ 'ਚ ਉੱਡਿਆ, ਹੇਠਾਂ ਇਕੱਠੇ ਲੋਕਾਂ ਦੀਆਂ ਨਜ਼ਰਾਂ ਆਸਮਾਨ ਵੱਲ ਲੱਗੀਆਂ ਰਹੀਆਂ। ਇਹ ਪਲ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਕੈਮਰੇ ਅਤੇ ਮੋਬਾਇਲ ਫੋਨ 'ਚ ਕੈਦ ਕੀਤਾ। ਆਕਾਸ਼ ਨੇ ਦੱਸਿਆ ਕਿ ਉਸ ਦਾ ਪਰਿਵਾਰ ਹਮੇਸ਼ਾ ਤੋਂ ਚਾਹੁੰਦਾ ਸੀ ਕਿ ਉਸ ਦਾ ਵਿਆਹ ਕੁਝ ਖ਼ਾਸ ਹੋਵੇ। ਉਸ ਦੇ ਦਾਦਾ ਅਮਰ ਸਿੰਘ ਬਾਜੀਗਰ, ਪਿਤਾ ਅਵਤਾਰ ਬਾਜੀਗਰ ਅਤੇ ਚਾਚਾ ਜਗਤਾਰ ਬਾਜੀਗਰ ਦਾ ਸੁਫ਼ਨਾ ਸੀ ਕਿ ਉਹ ਆਪਣੇ ਵਿਆਹ 'ਚ ਹੈਲੀਕਾਪਟਰ ਲੈ ਕੇ ਜਾਵੇਗਾ। ਅੱਜ ਇਹ ਸੁਫ਼ਨਾ ਪੂਰਾ ਹੋ ਗਿਆ ਹੈ।

ਆਕਾਸ਼ ਨੇ ਕਿਹਾ,''ਇਹ ਪਲ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਹੈ।'' ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਹੈਲੀਕਾਪਟਰ 'ਚ ਲਿਆਉਣ ਦੀ ਯੋਜਨਾ ਬਣਾਈ ਸੀ ਤਾਂ ਕਿ ਇਹ ਵਿਆਹ ਹਮੇਸ਼ਾ ਲਈ ਖ਼ਾਸ ਬਣ ਸਕੇ। ਹੈਲੀਕਾਪਟਰ ਨੇ ਮਹਿਮਾਨਾਂ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਸਾਰਿਆਂ ਨੇ ਪਰਿਵਾਰ ਦੇ ਇਸ ਅਨੋਖੇ ਫ਼ੈਸਲੇ ਦੀ ਸ਼ਲਾਘਾ ਕੀਤੀ। ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਆਹ ਉਨ੍ਹਾਂ ਨੇ ਆਪਣੇ ਜੀਵਨ 'ਚ ਪਹਿਲੀ ਵਾਰ ਦੇਖਿਆ ਹੈ। ਇਹ ਵਿਆਹ ਨਾ ਸਿਰਫ਼ ਆਕਾਸ਼ ਅਤੇ ਉਸ ਦੀ ਪਤਨੀ ਲਈ ਸਗੋਂ ਪੂਰੇ ਪਿੰਡ ਲਈ ਇਕ ਯਾਦਗਾਰ ਅਨੁਭਵ ਬਣ ਗਿਆ। ਇਸ ਅਨੋਖੇ ਵਿਆਹ ਨੇ ਨਯਾਗਾਂਵ 'ਚ ਇਕ ਨਵਾਂ ਅਧਿਆਏ ਜੋੜਿਆ ਹੈ, ਜੋ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News