The Great Indian Kapil Show 'ਚ ਨਵਜੋਤ ਸਿੱਧੂ, ਕਪਿਲ, ਅਰਚਨਾ ਪੂਰਨ ਨੂੰ ਜਾਣੋ ਕਿੰਨੇ ਮਿਲਦੀ Salary
Saturday, Dec 27, 2025 - 08:39 AM (IST)
ਵੈਬ ਡੈਸਕ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸਭ ਤੋਂ ਮਨਪੰਸਦ ਕੀਤੇ ਜਾਣ ਵਾਲੇ ਸ਼ੋਅ "ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਵੱਡੀ ਗੱਲ ਇਹ ਸੀ ਕਿ ਇਸ ਸ਼ੋਅ ਦੇ ਪ੍ਰੀਮੀਅਰ ਐਪੀਸੋਡ ਦੀ ਮੁੱਖ ਮਹਿਮਾਨ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਸੀ। ਇਸ ਦੌਰਾਨ ਪਹਿਲੇ ਐਪੀਸੋਡ ਨੂੰ ਬਹੁਤ ਸਾਰਾ ਪਿਆਰ ਮਿਲਿਆ ਹੈ। ਸ਼ੋਅ ਨੂੰ ਚਲਾਉਣ ਲਈ ਬਹੁਤ ਸਟਾਰ ਕਾਸਟ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਇਸ ਸ਼ੋਅ ਵਿਚ ਕੰਮ ਕਰਨ ਵਾਲੇ ਖ਼ਾਸ ਲੋਕਾਂ ਨੂੰ ਕਿੰਨੇ ਪੈਸੇ ਮਿਲਦੇ ਹਨ, ਜੇ ਨਹੀਂ ਤਾਂ ਆਓ ਜਾਣਦੇ ਹਾਂ...
ਪੜ੍ਹੋ ਇਹ ਵੀ - ਹਾਈਕੋਰਟ: ਭਾਰਤ 'ਚ 16 ਸਾਲਾਂ ਤੋਂ ਘੱਟ ਉਮਰ ਦੇ ਨਿਆਣੇ ਨਾ ਚਲਾਉਣ FB, INSTA, ਲੱਗੇ ਸੋਸ਼ਲ ਮੀਡੀਆ 'ਤੇ ਪਾਬੰਦੀ

ਕਪਿਲ ਸ਼ਰਮਾ
"ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" ਤੋਂ ਅਸਰ ਵਿਚ ਕਿੰਨੀ ਕਮਾਈ ਹੁੰਦੀ ਹੈ, ਦੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ। ਹਾਲਾਂਕਿ ਰਿਪੋਰਟਾਂ ਦੇ ਅਨੁਸਾਰ, ਕਪਿਲ ਸ਼ਰਮਾ, ਜੋ ਸਾਲਾਂ ਤੋਂ ਆਪਣੀ ਸ਼ਾਨਦਾਰ ਕਾਮੇਡੀ ਨਾਲ ਦਿਲ ਜਿੱਤ ਰਹੇ ਹਨ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਪ੍ਰਤੀ ਐਪੀਸੋਡ ₹5 ਕਰੋੜ ਕਮਾਉਂਦੇ ਹਨ। ਸ਼ੋਅ ਦੇ ਪਹਿਲੇ ਅਤੇ ਦੂਜੇ ਸੀਜ਼ਨ ਤੋਂ ਕਪਿਲ ਸ਼ਰਮਾ ਦੀ ਕੁੱਲ ਕਮਾਈ ₹130 ਕਰੋੜ ਸੀ। ਕਪੀਲ ਪ੍ਰਤੀ ਐਪੀਸੋਡ ਲਗਭਗ 25 ਲੱਖ ਰੁਪਏ ਤੱਕ ਦੀ ਫੀਸ ਲੈਂਦੇ ਹਨ।
ਪੜ੍ਹੋ ਇਹ ਵੀ - ਅਗਲੇ 48 ਘੰਟੇ ਅਹਿਮ! ਭਾਰੀ ਮੀਂਹ ਦੇ ਨਾਲ-ਨਾਲ ਪਵੇਗੀ ਹੰਢ ਚੀਰਵੀਂ ਠੰਡ, ਅਲਰਟ 'ਤੇ ਇਹ ਸੂਬੇ
ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 4 ਵਿਚ ਜੱਜ ਦੇ ਤੌਰ 'ਤੇ ਮੌਜਦੂ ਹਨ। ਉਨ੍ਹਾਂ ਨੇ ਇਸ ਸ਼ੋਅ ਵਿਚ ਪਿਛਲੇ ਸੀਜ਼ਨ ਵਿਚ ਵਾਪਸੀ ਕੀਤੀ ਸੀ। ਉਹ ਅਰਚਨਾ ਪੂਰਨ ਸਿੰਘ ਦੇ ਨਾਲ ਜੱਜ ਦੀ ਕੁਰਸੀ 'ਤੇ ਬੈਠਦੇ ਹਨ। ਮਜ਼ਾਕ ਦੇ ਨਾਲ-ਨਾਲ ਠੋਕੋ ਤਾੜੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਬਹੁਤ ਮਸ਼ਹੂਰ ਹਨ। ਉਨ੍ਹਾਂ ਨੂੰ ਸ਼ੋਅ ਲਈ ਪ੍ਰਤੀ ਐਪੀਸੋਡ ₹30-40 ਲੱਖ ਰੁਪਏ ਮਿਲ ਰਹੇ ਹਨ।

ਅਰਚਨਾ ਪੂਰਨ ਸਿੰਘ
ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਦਾ ਇੱਕ ਅਹਿਮ ਹਿੱਸਾ ਹੈ। ਸ਼ੋਅ ਵਿਚ ਉਸਦਾ ਸ਼ਾਨਦਾਰ ਹਾਸਾ ਅਤੇ ਕਪਿਲ ਨਾਲ ਉਸਦੀ ਮਜ਼ਾਕੀਆ ਗੱਲਬਾਤ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੈ, ਜੋ ਲੋਕਾਂ ਨੂੰ ਕਾਫ਼ੀ ਪੰਸਦ ਆਉਂਦੀ ਹੈ। ਇਹ ਸ਼ੋਅ ਉਸਦੇ ਹਾਸੇ ਅਤੇ ਮਜ਼ਾਕ ਤੋਂ ਬਿਨਾਂ ਬਹੁਚ ਅਧੂਰਾ ਲੱਗਦਾ ਹੈ। ਸੂਤਰਾਂ ਮੁਤਾਬਕ ਅਰਚਨਾ ਪ੍ਰਤੀ ਐਪੀਸੋਡ ਲਗਭਗ 10 ਤੋਂ 15 ਲੱਖ ਰੁਪਏ ਲੈਂਦੀ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਕ੍ਰਿਸ਼ਨਾ ਅਭਿਸ਼ੇਕ
ਇਸ ਵਾਰ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 4' ਵਿੱਚ ਕ੍ਰਿਸ਼ਨਾ ਅਭਿਸ਼ੇਕ ਵੀ ਨਜ਼ਰ ਆ ਰਹੇ ਹਨ। ਕ੍ਰਿਸ਼ਨਾ ਅਭਿਸ਼ੇਕ ਆਪਣੀ ਕਾਮੇਡੀ ਨਾਲ ਪਹਿਲਾਂ ਹੀ ਬਹੁਤ ਹਿੱਟ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਉਹ ਪ੍ਰਤੀ ਐਪੀਸੋਡ ਲਗਭਗ ₹10 ਲੱਖ ਲੈਂਦੇ ਹਨ।

ਬਾਕੀ ਦੇ ਸਟਾਰ ਕਾਸਟ ਦੀ ਫੀਸ
"ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" ਵਿਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਜੋੜੀ ਬਹੁਤ ਖ਼ਾਸ ਮੰਨੀ ਜਾਂਦੀ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇਸ ਸ਼ੋਅ ਵਿਚ ਇਕੱਠੇ ਕੰਮ ਕਰ ਰਹੇ ਹਨ। ਸ਼ੋਅ ਦੇਖਣ ਵਾਲੇ ਲੋਕ ਦੋਵਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਸੁਨੀਲ ਗਰੋਵਰ ਨੂੰ ਪ੍ਰਤੀ ਐਪੀਸੋਡ ਲਗਭਗ ₹25 ਤੋਂ 30 ਲੱਖ ਰੁਪਏ ਮਿਲਦੇ ਹਨ। ਕੀਕੂ ਸ਼ਾਰਦਾ ਵੀ ਆਪਣੀ ਵਿਲੱਖਣ ਕਾਮੇਡੀ ਅਤੇ ਸੰਪੂਰਨ ਪੰਚਲਾਈਨਾਂ ਨਾਲ ਸ਼ੋਅ ਵਿਚ ਮਸ਼ਹੂਰ ਹੈ। ਕੀਕੂ ਪ੍ਰਤੀ ਐਪੀਸੋਡ ਲਗਭਗ ₹7 ਲੱਖ ਲੈਂਦੇ ਹਨ। ਰਾਜੀਵ ਠਾਕੁਰ, ਜੋ "ਝਲਕ ਦਿਖਲਾ ਜਾ" ਵਿੱਚ ਨਜ਼ਰ ਆਏ ਸਨ, ਉਹ ਵੀ ਇਸ ਸ਼ੋਅ ਵਿਚ ਬਹੁਤ ਖ਼ਾਸ ਹਨ। ਰਿਪੋਰਟਾਂ ਅਨੁਸਾਰ, ਰਾਜੀਵ ਪ੍ਰਤੀ ਐਪੀਸੋਡ ਲਗਭਗ ₹6 ਲੱਖ ਰੁਪਏ ਮਿਲਦੇ ਹਨ।
ਪੜ੍ਹੋ ਇਹ ਵੀ - 24 ਘੰਟਿਆਂ ਲਈ ਮੋਬਾਇਲ ਇੰਟਰਨੈਟ ਬੰਦ! ਚੋਮੂ ਹਿੰਸਾ ਭੜਕਣ ਪਿੱਛੋਂ ਪਾਬੰਦੀਆਂ ਲਾਗੂ
ਸ਼ੋਅ ਵਿੱਚ ਕਪਿਲ ਦਾ 'ਪਰਿਵਾਰ'
ਕਪਿਲ ਦੀ ਕਾਮੇਡੀ ਦੇ ਇਸ ਮਹਾਨ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਿਆਰੇ 'ਪਰਿਵਾਰ' ਦੇ ਮੈਂਬਰ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਦਰਸ਼ਕ ਹਰ ਸੀਜ਼ਨ ਵਿੱਚ ਦੇਖਣਾ ਪਸੰਦ ਕਰਦੇ ਹਨ। ਇਸ ਵਿੱਚ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਅਤੇ ਕਿਕੂ ਸ਼ਾਰਦਾ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਅਦਾਕਾਰਾ ਅਰਚਨਾ ਪੂਰਨ ਸਿੰਘ ਵੀ ਕਪਿਲ ਸ਼ਰਮਾ ਦੇ "ਮਸਤੀਵਰਸ" ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਨਵੇਂ ਸੀਜ਼ਨ ਵਿੱਚ ਮਹਿਮਾਨਾਂ ਦੀ ਸੂਚੀ ਕਾਫ਼ੀ ਰੋਮਾਂਚਕ ਹੋਣ ਦੀ ਉਮੀਦ ਹੈ, ਜਿਸ ਵਿੱਚ ਵਰਲਡ ਕੱਪ ਚੈਂਪੀਅਨ ਅਤੇ ਗਲੋਬਲ ਸੁਪਰਸਟਾਰ, Gen Z ਆਈਕਨ, ਅਤੇ ਭੋਜਪੁਰੀ ਸਿਤਾਰੇ ਅਤੇ ਬਹੁਤ ਕੁੱਝ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਪੂਰਨ ਸ਼ਾਹਕੋਟੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਸੋਗ; ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਜਸਬੀਰ ਜੱਸੀ ਤੇ ਫਿਰੋਜ਼ (ਵੀਡੀ
