ਸੋਨੇ ''ਤੇ ਸਰਕਾਰ ਦੇ ਫੈਸਲਿਆਂ ਨਾਲ ਲੋਕਾਂ, ਖਾਸ ਕਰ ਕੇ ਔਰਤਾਂ ਨੂੰ ਹੋਵੇਗੀ ਅਸਹੂਲਤ- ਕੇਜਰੀਵਾਲ

12/03/2016 9:45:54 AM

ਨਵੀਂ ਦਿੱਲੀ— ਸੋਨੇ ਦੀ ਗਹਿਣਿਆਂ ਨੂੰ ਲੈ ਕੇ ਹਾਲੀਆ ਫੈਸਲਿਆਂ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਹਮਲਾ ਬੋਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸ਼ੱਕ ਜ਼ਾਹਰ ਕੀਤਾ ਕਿ ਆਮਦਨ ਟੈਕਸ ਵਿਭਾਗ ਹਰੇਕ ਘਰ ''ਤੇ ਛਾਪੇ ਮਾਰੇਗਾ ਅਤੇ ਅਲਮਾਰੀ ਦੀ ਤਲਾਸ਼ੀ ਲਵੇਗਾ, ਜਿਸ ਨਾਲ ਲੋਕਾਂ ਨੂੰ ਖਾਸ ਕਰ ਕੇ ਔਰਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਲੋਕਾਂ ''ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਦੇਸ਼ ''ਚ ਇੰਸਪੈਕਟਰ ਰਾਜ ਨੂੰ ਵਾਧਾ ਮਿਲੇਗਾ। ਕੇਂਦਰ ਨੇ ਸ਼ੁੱਕਰਵਾਰ ਨੂੰ ਅਫਵਾਹਾਂ ''ਤੇ ਰੋਕ ਲਾਉਂਦੇ ਹੋਏ ਕਿਹਾ ਸੀ ਕਿ ਵਿਰਾਸਤ ''ਚ ਮਿਲੇ ਸੋਨੇ ਦੇ ਗਹਿਣਿਆਂ ਸਮੇਤ ਜਾਇਜ਼ ਗਹਿਣਿਆਂ ਦੇ ਮਾਮਲੇ ''ਚ ਕੋਈ ਸੀਮਾ ਨਹੀਂ ਹੈ ਅਤੇ ਇਕ ਸੀਮਾ ਤੱਕ ਕੋਈ ਜ਼ਬਤੀ ਨਹੀਂ ਹੋਵੇਗੀ ਭਾਵੇਂ ਉਹ ਆਮਦਨ ਦੇ ਹਿਸਾਬ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਕੇਜਰੀਵਾਲ ਨੇ ਕਿਹਾ,''''ਗੋਆ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ''ਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਇਕ ਲੱਖ ਅਧਿਕਾਰੀਆਂ ਦੀ ਨਿਯੁਕਤੀ ਕਰੇਗੀ। ਕੱਲ ਤੋਂ ਮੈਨੂੰ ਲੋਕਾਂ ਦੇ ਫੋਨ ਆ ਰਹੇ ਹਨ।'''' ਉਨ੍ਹਾਂ ਨੇ ਕਿਹਾ,''''ਅਜਿਹਾ ਲੱਗਦਾ ਹੈ ਕਿ ਆਮਦਨ ਟੈਕਸ ਵਿਭਾਗ ਹਰੇਕ ਘਰ ''ਤੇ ਛਾਪਾ ਮਾਰੇਗਾ ਅਤੇ ਅਲਮਾਰੀ ਦੀ ਤਲਾਸ਼ੀ ਲਵੇਗਾ ਅਤੇ ਔਰਤਾਂ ਦੇ ਗਹਿਣਿਆਂ ਨੂੰ ਖੋਹ ਲਵੇਗਾ।''''


Disha

News Editor

Related News