ਵਿਆਹ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ

Thursday, Mar 07, 2024 - 08:36 PM (IST)

ਬਾਂਦਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲ੍ਹੇ ਦੇ ਕੋਤਵਾਲੀ ਨਗਰ ਥਾਣਾ ਖੇਤਰ 'ਚ ਵੀਰਵਾਰ ਨੂੰ ਇਕ ਲਾੜੀ ਨੇ ਬਾਰਾਤ ਆਉਣ ਤੋਂ ਪਹਿਲਾਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਖੇਤਰ ਅਧਿਕਾਰੀ ਨਗਰ ਰਾਜੀਵ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਹਲਾ ਪਿੰਡ ਵਾਸੀ ਰਾਮਬਾਬੂ ਨਿਸ਼ਾਦ ਦੀ 20 ਸਾਲਾ ਧੀ ਕਾਰੀਬਾਈ ਉਰਫ਼ ਸੁਮਨ ਦਾ ਵਿਆਹ ਪਿੰਡ ਦੇ ਹੀ ਹੋਰੀਲਾਲ ਉਰਫ਼ ਪੁਸ਼ਪੇਂਦਰ ਨਿਸ਼ਾਦ ਨਾਮੀ ਨੌਜਵਾਨ ਨਾਲ ਤੈਅ ਹੋਇਆ ਸੀ ਅਤੇ ਅੱਜ ਹੀ ਸੁਮਨ ਦੀ ਬਾਰਾਤ ਆਉਣ ਵਾਲੀ ਸੀ।

ਬਾਰਾਤ ਆਉਣ ਦੇ ਲਗਭਗ 8 ਘੰਟੇ ਪਹਿਲਾਂ ਕਾਰੀਬਾਈ ਉਰਫ਼ ਸੁਮਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਖੇਤਰ ਅਧਿਕਾਰੀ ਅਨੁਸਾਰ ਘਟਨਾ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅੱਗੇ ਕਾਰਵਾਈ ਹੋਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


DIsha

Content Editor

Related News