ਅਹਿਮਦਾਬਾਦ ਦੀ ਇਸ ਲੜਕੀ ਨੇ ਸ਼੍ਰੀਨਗਰ ਦੇ ਲਾਲ ਚੌਕ ''ਤੇ ਲਹਿਰਾਇਆ ਤਿਰੰਗਾ
Tuesday, Aug 08, 2017 - 04:06 AM (IST)

ਸ਼੍ਰੀਨਗਰ — ਅਹਿਮਦਾਬਾਦ ਸ਼ਹਿਰ ਦੀ ਨਿਊ ਟਿਊਲਿਪ ਇੰਟਰਨੈਸ਼ਨਲ ਸਕੂਲ ਦੀ ਸਟੂਡੈਂਟ ਤੰਜੀਮ ਮੇਰਾਣੀ ਦਾ ਸੁਪਨਾ 3 ਸਾਲ ਬਾਅਦ ਅਖੀਰ ਸਾਕਾਰ ਹੋ ਗਿਆ। ਸੋਮਵਾਰ ਨੂੰ ਉਨ੍ਹਾਂ ਨੇ ਸ਼੍ਰੀਨਗਰ ਦੇ ਲਾਲ ਚੌਕ 'ਤੇ ਤਿਰੰਗਾ ਲਹਿਰਾਇਆ ਅਤੇ ਨਾਲ ਹੀ ਰੱਖੜੀ ਦਾ ਪਵਿੱਤਰ ਤਿਓਹਾਰ ਵੀ ਮਨਾਇਆ।
ਤੰਜੀਮ ਪਿਛਲੇ ਸਾਲ 15 ਅਗਸਤ ਨੂੰ ਤਿਰੰਗਾ ਲਹਿਰਾਉਣ ਪਹੁੰਚੀ ਸੀ ਪਰ ਸਿਕਿਓਰਿਟੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਸ਼੍ਰੀਨਗਰ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। 3 ਅਗਸਤ ਨੂੰ ਅਹਿਮਦਾਬਾਦ ਤੋਂ ਰਵਾਨਾ ਹੋਈ ਤੰਜੀਮ ਨਾਲ ਇਸ ਵਿਚ ਜੈਹਿੰਦ ਮੰਚ ਦੇ ਨੈਸ਼ਨਲ ਪ੍ਰੈਜ਼ੀਡੈਂਟ ਨਵੀਨ ਜੈਹਿੰਦ ਸਨ। ਤੰਜੀਨ ਨੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਅਤੇ ਲਾਲ ਚੌਕ 'ਤੇ ਤਿਰੰਗਾ ਲਹਿਰਾਇਆ।