ਅਮਰਨਾਥ ਗੁਫ਼ਾ ਨੇੜੇ ਤਬਾਹੀ ਬੱਦਲ ਫਟਣ ਕਾਰਨ ਨਹੀਂ ਹੋਈ, ਮੌਸਮ ਵਿਭਾਗ ਨੇ ਦੱਸੀ ਹਾਦਸੇ ਦੀ ਵਜ੍ਹਾ

07/09/2022 2:36:25 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ 'ਚ ਅਮਰਨਾਥ ਗੁਫਾ ਨੇੜੇ ਤਬਾਹੀ ਬੱਦਲ ਫਟਣ ਕਾਰਨ ਨਹੀਂ, ਸਗੋਂ ਬਹੁਤ ਜ਼ਿਆਦਾ ਸਥਾਨਕ ਪੱਧਰ 'ਤੇ ਮੀਂਹ ਦੀ ਇਕ ਘਟਨਾ ਕਾਰਨ ਹੋਈ ਹੈ। ਇਸ ਘਟਨਾ 'ਚ ਕਈ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਗਿਆਨੀਆਂ ਮੁਤਾਬਕ ਅਮਰਨਾਥ ਗੁਫਾ ਮੰਦਰ ਕੋਲ ਸ਼ੁੱਕਰਵਾਰ ਸ਼ਾਮ 4.30 ਤੋਂ 6.30 ਵਜੇ ਤੱਕ 31 ਮਿਲੀਮੀਟਰ ਮੀਂਹ ਪਿਆ, ਜੋ ਕਿ ਬੱਦਲ ਫਟਣ ਵਰਗੀ ਘਟਨਾ ਦੇ ਲਿਹਾਜ਼ ਨਾਲ ਘੱਟ ਹੈ। ਆਈ.ਐੱਮ.ਡੀ. ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਦੱਸਿਆ,"ਅਮਰਨਾਥ ਗੁਫਾ ਮੰਦਰ ਦੇ ਨੇੜੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਮੀਂਹ ਕਾਰਨ ਅਚਾਨਕ ਹੜ੍ਹ ਆ ਗਿਆ ਹੋਵੇਗਾ।'' ਆਈ.ਐੱਮ.ਡੀ. ਅਨੁਸਾਰ ਮੀਂਹ ਦੀ ਘਟਨਾ ਉਦੋਂ ਬੱਦਲ ਫਟਣ ਦੀ ਸ਼੍ਰੇਣੀ 'ਚ ਆਉਂਦੀ ਹੈ, ਜਦੋਂ ਕਿਸੇ ਮੌਸਮ ਕੇਂਦਰ 'ਚ ਇਕ ਘੰਟੇ 'ਚ 100 ਮਿਲੀਮੀਟਰ ਮੀਂਹ ਦਰਜ ਕੀਤਾ ਜਾਂਦਾ ਹੈ। ਇਹ ਉਦੋਂ ਰੱਖਿਆ ਜਾਂਦਾ ਹੈ ਜਦੋਂ ਮੌਸਮ ਸਟੇਸ਼ਨ ਵਿੱਚ ਇੱਕ ਘੰਟੇ ਵਿੱਚ 100 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ।

PunjabKesari

ਆਈ.ਐੱਮ.ਡੀ. ਦਾ ਅਮਰਨਾਥ ਗੁਫ਼ਾ ਮੰਦਰ ਨੇੜੇ ਸਵੈਚਾਲਿਤ ਮੌਸਮ ਕੇਂਦਰ ਹੈ, ਜੋ ਤੀਰਥਯਾਤਰਾ ਦੌਰਾਨ ਮੌਸਮ ਦੀ ਭਵਿੱਖਬਾਣੀ ਕਰਦਾ ਹੈ। ਹਾਲਾਂਕਿ ਆਲੇ-ਦੁਆਲੇ ਦੇ ਪਰਬਤਾਂ 'ਚ ਤੰਗ ਖੇਤਰ ਹੋਣ ਕਾਰਨ ਕੋਈ ਮੌਸਮ ਨਿਗਰਾਨੀ ਕੇਂਦਰ ਨਹੀਂ ਹੈ। ਜੰਮੂ ਕਸ਼ਮੀਰ 'ਚ ਅਮਰਨਾਥ ਦੀ ਪਵਿੱਤਰ ਗੁਫ਼ਾ ਕੋਲ ਟੈਂਟ ਅਤੇ ਭਾਈਚਾਰਕ ਰਸੋਈ ਵੀ ਰੁੜ੍ਹ ਗਈ। ਸ਼੍ਰੀਨਗਰ 'ਚ ਖੇਤੀ ਮੌਸਮ ਵਿਗਿਆਨ ਕੇਂਦਰ ਦੀ ਡਾਇਰੈਕਟਰ ਸੋਨਮ ਲੋਟਸ ਨੇ ਕਿਹਾ,''ਇਹ ਪਵਿੱਤਰ ਗੁਫ਼ਾ ਕੋਲ ਬੇਹੱਦ ਸਥਾਨਕ ਮੀਂਹ ਦੀ ਘਟਨਾ ਸੀ। ਅਜਿਹਾ ਮੀਂਹ ਇਸ ਸਾਲ ਦੀ ਸ਼ੁਰੂਆਤ 'ਚ ਪਿਆ ਸੀ।'' ਆਈ.ਐੱਮ.ਡੀ. ਦੇ ਇਕ ਵਿਗਿਆਨੀ ਨੇ ਦੱਸਿਆ ਕਿ ਅਮਰਨਾਥ ਗੁਫ਼ਾ ਮੰਦਰ ਦੇ ਉੱਪਰ ਦੇ ਖੇਤਰ 'ਚ ਸ਼ਾਮ 5.30 ਵਜੇ ਤੱਕ 28 ਕਿਲੋਮੀਟਰ ਮੀਂਹ ਪਿਆ।

PunjabKesari

 


DIsha

Content Editor

Related News