ਬੰਗਾਲ ’ਚ ਵੀ ਸਾਹਮਣੇ ਆਇਆ ਓਮੀਕ੍ਰੋਨ ਦਾ ਪਹਿਲਾ ਮਾਮਲਾ, 7 ਸਾਲ ਦਾ ਬੱਚਾ ਮਿਲਿਆ ਪੀੜਤ
Wednesday, Dec 15, 2021 - 03:40 PM (IST)
ਕੋਲਕਾਤਾ- ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪੱਛਮੀ ਬੰਗਾਲ ’ਚ ਵੀ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਇੱਥੇ ਮੁਰਸ਼ੀਦਾਬਾਦ ’ਚ 7 ਸਾਲ ਦਾ ਬੱਚਾ ਓਮੀਕ੍ਰੋਨ ਨਾਲ ਪੀੜਤ ਮਿਲਿਆ ਹੈ। ਇਹ ਬੱਚਾ ਹਾਲ ਹੀ ’ਚ ਅਬੂ ਧਾਬੀ ਤੋਂ ਹੈਦਰਾਬਾਦ ਪਰਤਿਆ ਸੀ। ਬੱਚਾ 10 ਦਸੰਬਰ ਨੂੰ ਅਬੂ ਧਾਬੀ ਤੋਂ ਹੈਦਰਾਬਾਦ ਪਹੁੰਚਿਆ ਸੀ।
ਇਹ ਵੀ ਪੜ੍ਹੋ : ਦੇਸ਼ ’ਚ 134 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਦੱਸਣਯੋਗ ਹੈ ਕਿ ਭਾਰਤ ’ਚ ਓਮੀਕ੍ਰੋਨ 10 ਸੂਬਿਆਂ ’ਚ ਪਹੁੰਚ ਚੁਕਿਆ ਹੈ। ਇੱਥੇ ਬੁੱਧਵਾਰ ਨੂੰ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਤੇਲੰਗਾਨਾ ’ਚ 3 ਮਾਮਲੇ, ਪੱਛਮੀ ਬੰਗਾਲ ’ਚ ਇਕ ਮਾਮਲਾ ਸਾਹਮਣੇ ਆਇਆ। ਦੇਸ਼ ’ਚ ਹੁਣ ਤੱਕ 65 ਮਾਮਲੇ ਸਾਹਮਣੇ ਆ ਚੁਕੇ ਹਨ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ’ਚ ਮਿਲੇ ਹਨ। ਇੱਥੇ ਹੁਣ ਤੱਕ 28 ਮਾਮਲੇ ਸਾਹਮਣੇ ਆ ਚੁਕੇ ਹਨ। ਇਸ ਤੋਂ ਇਲਾਵਾ ਰਾਜਸਥਾਨ ’ਚ 17, ਕਰਨਾਟਕ ’ਚ 3, ਗੁਜਰਾਤ ’ਚ 4, ਕੇਰਲ ’ਚ 1 ਅਤੇ ਆਂਧਰਾ ਪ੍ਰਦੇਸ਼ ’ਚ 1, ਦਿੱਲੀ ’ਚ 6, ਤੇਲੰਗਾਨਾ ’ਚ 3, ਪੱਛਮੀ ਬੰਗਾਲ ’ਚ ਇਕ ਅਤੇ ਚੰਡੀਗੜ੍ਹ ’ਚ ਇਕ ਮਾਮਲਾ ਸਾਹਮਣੇ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਓਮੀਕ੍ਰੋਨ ਨਾਲ ਪੀੜਤ ਜ਼ਿਆਦਾ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁਕੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ