ਸ਼ਿਵਰਾਜ ਸਿੰਘ ਦਾ ਉਭਰਨਾ ਦੋਹਰੀ ਖੁਸ਼ੀ
Saturday, Jul 06, 2024 - 04:56 PM (IST)

ਨਵੀਂ ਦਿੱਲੀ- ਕੇਂਦਰੀ ਪੇਂਡੂ ਵਿਕਾਸ ਤੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ’ਚ ਸਭ ਤੋਂ ਘੱਟ ਸਮੇਂ ’ਚ ਆਪਣੀ ਛਾਪ ਛੱਡੀ ਹੈ।
ਉਨ੍ਹਾਂ ਦੀਆਂ ਕਈ ਪਹਿਲਕਦਮੀਆਂ ਨੇ ਸਿਆਸੀ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਹੁਦਾ ਸੰਭਾਲਣ ਪਿੱਛੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਅਸ਼ੀਰਵਾਦ ਲੈਣ ਵਾਲੇ ਸ਼ਾਇਦ ਉਹ ਪਹਿਲੇ ਕੈਬਨਿਟ ਮੰਤਰੀ ਹਨ।
ਉਨ੍ਹਾਂ ਸੂਬਿਆਂ ਦੇ ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀਆਂ ਨੂੰ ਉਨ੍ਹਾਂ ਦੀ ਸਹੂਲਤ ਵਾਲੇ ਸਮੇਂ ਅਤੇ ਮਿਤੀ ’ਤੇ ਬੁਲਾ ਕੇ ਇਕ ਹੋਰ ਪਹਿਲਕਦਮੀ ਕੀਤੀ ਤਾਂ ਜੋ ਉਹ ਉਨ੍ਹਾਂ ਦੀ ਸਮੱਸਿਆ ਨੂੰ ਸਮਝ ਸਕਣ ਅਤੇ ਉਸ ਅਨੁਸਾਰ ਕਦਮ ਚੁੱਕ ਸਕਣ। ਉਨ੍ਹਾਂ ਸੂਬਿਆਂ ਦੇ ਸਾਰੇ ਖੇਤੀਬਾੜੀ ਮੰਤਰੀਆਂ ਨੂੰ ਖੁੱਦ ਫੋਨ ਕਰ ਕੇ ਬੁਲਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਸਹੂਲਤ ਅਨੁਸਾਰ ਉਨ੍ਹਾਂ ਨੂੰ ਮਿਲਣਗੇ ਅਤੇ ਨੀਤੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਸੁਣਨਗੇ। ਉਨ੍ਹਾਂ ਦੀ ‘ਲਾਡਲੀ ਬ੍ਰਾਹਮਣ’ ਸਕੀਮ ਵੀ ਸੂਬਿਆਂ ’ਚ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਜੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਰਾਸ਼ਟਰੀ ਰਾਜ ਮਾਰਗਾਂ ’ਚ ਆਪਣੀਆਂ ‘ਹਮਲਾਵਰ’ ਨੀਤੀਆਂ ਕਾਰਨ ਮੋਦੀ ਸਰਕਾਰ ’ਚ ਸਭ ਤੋਂ ਵੱਧ ਹਰਮਨ ਪਿਆਰੇ ਮੰਤਰੀ ਹਨ ਤਾਂ ਸ਼ਿਵਰਾਜ ਸਿੰਘ ਚੌਹਾਨ ਦਾ ਉਭਾਰ ਦੋਹਰੀ ਖੁਸ਼ੀ ਵਾਲੀ ਗੱਲ ਹੈ। ਗਡਕਰੀ ਭਾਵੇਂ ਆਪਣੇ ਦਿਲ ਦੀ ਗੱਲ ਕਹਿ ਸਕਦੇ ਹਨ ਪਰ ਸ਼ਿਵਰਾਜ ਸਿੰਘ ਕਦੇ ਵੀ ਲਕੀਰ ਨੂੰ ਪਾਰ ਨਹੀਂ ਕਰਦੇ।