ਜੰਮੂ ਦੇ ਹਵਾਈ ਫੌਜ ਅੱਡੇ ਨੇੜੇ ਮੁੜ ਨਜ਼ਰ ਆਇਆ ਡਰੋਨ

Wednesday, Jul 21, 2021 - 10:32 PM (IST)

ਜੰਮੂ ਦੇ ਹਵਾਈ ਫੌਜ ਅੱਡੇ ਨੇੜੇ ਮੁੜ ਨਜ਼ਰ ਆਇਆ ਡਰੋਨ

ਜੰਮੂ - ਜੰਮੂ ਦੇ ਹਵਾਈ ਫੌਜ ਅੱਡੇ ਨੇੜੇ ਬੁੱਧਵਾਰ ਸਵੇਰੇ ਇਕ ਵਾਰ ਮੁੜ ਡਰੋਨ ਘੁੰਮਦਾ ਨਜ਼ਰ ਆਇਆ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਜੰਮੂ ਦੇ ਹਵਾਈ ਅੱਡੇ ਨੇੜੇ ਅਤੇ ਕੰਟਰੋਲ ਲਾਈਨ ਨਾਲ ਲੱਗਦੇ ਅਖਨੂਰ ਦੇ ਪੱਲਨਵਾਲਾ ਇਲਾਕੇ ਵਿਚ ਡਰੋਨ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਸਨ। ਇਹ ਦੋਵੇਂ ਘਟਨਾਵਾਂ 24 ਘੰਟੇ ਦੇ ਅੰਦਰ ਹੋਈਆਂ ਹਨ।

ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼

PunjabKesari

ਪੁਲਸ ਸੂਤਰਾਂ ਅਨੁਸਾਰ ਤੜਕੇ ਲੱਗਭਗ 4 ਵਜੇ ਡਰੋਨ ਨੂੰ ਹਵਾਈ ਫੌਜ ਦੇ ਅੱਡੇ ਨਾਲ ਲੱਗਦੇ ਨਾਗਰਿਕ ਹਵਾਈ ਅੱਡੇ ਅਤੇ ਚੱਟਾ ਇਲਾਕੇ ਵਿਚ ਵੇਖਿਆ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਸ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਵਲੋਂ ਮਾਮਲੇ ਦੀ ਸੂਚਨਾ ਦਿੱਤੇ ਜਾਣ ਤੋਂ ਤੁਰੰਤ ਬਾਅਦ ਅਲਰਟ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਆਸ-ਪਾਸ ਦੇ ਪੁਲਸ ਥਾਣਿਆਂ ਅਤੇ ਪੁਲਸ ਚੌਕੀਆਂ ਦੀਆਂ ਪੁਲਸ ਫੋਰਸਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਪਰ ਉੱਥੇ ਕੁਝ ਵੀ ਨਹੀਂ ਮਿਲਿਆ।

ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News