ਕੇਦਾਰਨਾਥ ਧਾਮ ਦੇ ਕਿਵਾੜ ਸਰਦ ਰੁੱਤ ਤੱਕ ਲਈ ਬੰਦ, ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ

Saturday, Nov 06, 2021 - 11:03 AM (IST)

ਕੇਦਾਰਨਾਥ ਧਾਮ ਦੇ ਕਿਵਾੜ ਸਰਦ ਰੁੱਤ ਤੱਕ ਲਈ ਬੰਦ, ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ

ਦੇਹਰਾਦੂਨ (ਵਾਰਤਾ)— ਚਾਰ ਧਾਮਾਂ ’ਚੋਂ ਪ੍ਰਸਿੱਧ ਭਗਵਾਨ ਕੇਦਾਰਨਾਥ ਮੰਦਰ ਦੇ ਕਿਵਾੜ ਅੱਜ ਯਾਨੀ ਕਿ ਸ਼ਨੀਵਾਰ ਨੂੰ ਬੈਂਡ ਵਾਜਿਆਂ ਦੀ ਭਗਤਮਈ ਧੁੰਨਾਂ ਵਿਚਾਲੇ ਪੂਰੇ ਰੀਤੀ-ਰਿਵਾਜ ਨਾਲ ਸਰਦ ਰੁੱਤ ਤੱਕ ਲਈ ਬੰਦ ਕਰ ਦਿੱਤੇ ਗਏ। ਬ੍ਰਹਮ ਮਹੂਰਤ ’ਚ ਕਿਵਾੜ ਬੰਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਸਵੇਰੇ 6 ਵਜੇ ਪੁਜਾਰੀ ਬਾਗੇਸ਼ ਲਿੰਗ ਦੇ ਕੇਦਾਰਨਾਥ ਧਾਮ ਦੇ ਦਿਗਪਾਲ ਭਗਵਾਨ ਭੈਰਵਨਾਥ ਦੀ ਪੂਜਾ ਕਰ ਕੇ ਪੰਡਤਾਂ ਦੀ ਹਾਜ਼ਰੀ ਵਿਚ ਸ਼ਿਵਲਿੰਗ ਨੂੰ ਫੁੱਲਾਂ ਨਾਲ ਢੱਕ ਕੇ ਸਮਾਧੀ ਦੇ ਰੂਪ ਵਿਚ ਬਿਰਾਜਮਾਨ ਕੀਤਾ। ਇਸ ਤੋਂ ਬਾਅਦ ਠੀਕ ਸਵੇਰੇ 8 ਵਜੇ ਮੁੱਖ ਦੁਆਰ ਦੇ ਕਿਵਾੜ ਬੰਦ ਕਰ ਦਿੱਤੇ ਗਏ। ਉੱਥੇ ਹੀ ਅੱਜ ਦੁਪਹਿਰ ਨੂੰ ਤੀਜੇ ਧਾਮ ਯਮੁਨੋਤਰੀ ਦੇ ਕਿਵਾੜ ਬੰਦ ਕੀਤੇ ਜਾਣਗੇ।

PunjabKesari

ਕੋਰੋਨਾ ਕਾਲ ਦੇ ਬਾਵਜੂਦ ਕੇਦਾਰਨਾਥ ਧਾਮ ਦੀ ਯਾਤਰਾ ਸਫ਼ਲਤਾਪੂਰਵਕ ਸੰਪੰਨ ਹੋਈ ਅਤੇ ਚਾਰੋਂ ਧਾਮਾਂ ਵਿਚ ਸਾਢੇ 4 ਲੱਖ ਤੋਂ ਵੱਧ ਤੀਰਥ ਯਾਤਰੀ ਪਹੁੰਚੇ। ਦੇਵਸਥਾਨਮ ਬੋਰਡ ਦੇ ਮੀਡੀਆ ਮੁਖੀ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਕਿਵਾੜ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਜੀ ਦੀ ਪੰਚਮੁਖੀ ਡੋਲੀ ਨੇ ਮੰਦਰ ਦੀ ਪਰਿਕਰਮਾ ਤੋਂ ਬਾਅਦ ਜੈ ਸ਼੍ਰੀ ਕੇਦਾਰ ਦੇ ਜੈਕਾਰੇ ਤੋਂ ਬਾਅਦ ਪਹਿਲੇ ਪੜਾਅ ਰਾਮਪੁਰ ਲਈ ਰਵਾਨਗੀ ਕੀਤੀ। ਇਸ ਦੇ ਨਾਲ ਹੀ ਭਗਵਾਨ ਕੇਦਾਰਨਾਥ ਜੀ ਦੀ ਸਰਦ ਰੁੱਤ ਪੂਜਾ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਚਾਰ ਧਾਮਾਂ ’ਚੋਂ ਗੰਗੋਤਰੀ ਧਾਮ ਦੇ ਕਿਵਾੜ 4 ਨਵੰਬਰ ਨੂੰ ਬੰਦ ਹੋਏ ਸਨ।


author

Tanu

Content Editor

Related News