ਅੰਨਾਮਲਾਈ ਦਾ ਹਮਲਾ, ਪ੍ਰਧਾਨ ਮੰਤਰੀ ਮੋਦੀ ਦੇ ਪੈਰ ਦੇ ਨਹੁੰ ਦੀ ਗੰਦਗੀ ਦੇ ਬਰਾਬਰ ਵੀ ਨਹੀਂ ਉਦੈਨਿਧੀ

Saturday, Mar 02, 2024 - 01:08 PM (IST)

ਅੰਨਾਮਲਾਈ ਦਾ ਹਮਲਾ, ਪ੍ਰਧਾਨ ਮੰਤਰੀ ਮੋਦੀ ਦੇ ਪੈਰ ਦੇ ਨਹੁੰ ਦੀ ਗੰਦਗੀ ਦੇ ਬਰਾਬਰ ਵੀ ਨਹੀਂ ਉਦੈਨਿਧੀ

ਚੇਨਈ, (ਏ.ਐੱਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਿਰਾਦਰਯੋਗ ਟਿੱਪਣੀ ਲਈ ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ’ਤੇ ਜ਼ੋਰਦਾਰ ਵਾਰ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਕੇ. ਅੰਨਾਮਲਾਈ ਨੇ ਕਿਹਾ ਕਿ ਉਦੈਨਿਧੀ ਸਟਾਲਿਨ ਕੌਣ ਹੈ? ਉਹ ਇਕ ਅਸਫਲ ਅਦਾਕਾਰ ਹੈ। ਉਹ ਆਪਣੇ ਦਾਦੇ ਅਤੇ ਪਿਉ ਦੇ ਨਾਂ ਨਾਲ ਰਾਜਨੀਤੀ ’ਚ ਖੜ੍ਹਾ ਹੈ... ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰ ਦੇ ਨਹੁੰ ਦੀ ਗੰਦਗੀ ਦੇ ਬਰਾਬਰ ਵੀ ਨਹੀਂ। ਉਦੈਨਿਧੀ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਬੇਟੇ ਵੀ ਹਨ।

ਅੰਨਾਮਲਾਈ ਨੇ ਕਿਹਾ ਕਿ ਉਦੈਨਿਧੀ ਨੇ ਕੋਈ ਸਮਾਜ ਸੇਵਾ ਨਹੀਂ ਕੀਤੀ। ਉਨ੍ਹਾਂ ਪੁੱਛਿਆ ਕਿ ਕੀ ਉਦੈਨਿਧੀ ਨੇ ਫਿਲਮਾਂ ਬਣਾਉਣ ਤੋਂ ਇਲਾਵਾ ਕਿਸੇ ਗਰੀਬ ਦੀ ਮਦਦ ਕੀਤੀ ਹੈ। ਉਸ ਨੇ ਜ਼ਿੰਦਗੀ ਵਿਚ ਕੀ ਕੀਤਾ ਹੈ? ਕੀ ਉਨ੍ਹਾਂ ਨੂੰ ਕੋਈ ਸਮਾਜਿਕ ਰੁਤਬਾ ਅਤੇ ਸਿੱਖਿਆ ਮਿਲੀ ਹੈ? ਕੀ ਉਨ੍ਹਾਂ ਦੀ ਆਪਣੀ ਕੋਈ ਸਾਖ ਹੈ?

ਇਕ ਪ੍ਰੋਗਰਾਮ ’ਚ ਤਾਮਿਲਨਾਡੂ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ (ਭਾਜਪਾ) ਦ੍ਰਮੁਕ ਨੂੰ ਤਬਾਹ ਕਰਨਾ ਚਾਹੁੰਦੇ ਹਨ ਪਰ ਜੋ ਲੋਕ ਪਿਛਲੇ 60-70 ਸਾਲਾਂ ਤੋਂ ਇਹ ਕਹਿ ਰਹੇ ਹਨ, ਉਹ ਗਾਇਬ ਹੋ ਗਏ ਹਨ। ਪਿਆਰੇ ਪ੍ਰਧਾਨ ਮੰਤਰੀ, ਸਿਰਫ ਤੁਸੀਂ ਹੀ ਨਹੀਂ, ਇਥੋਂ ਤੱਕ ਕਿ ਦਾਦਾ ਜੀ ਵੀ ਡੀ.ਐੱਮ.ਕੇ. ਦਾ ਕੁਝ ਨਹੀਂ ਕਰ ਸਕਦੇ। ਤੁਸੀਂ ਡੀ.ਐੱਮ.ਕੇ. ਨੂੰ ਛੂਹ ਵੀ ਨਹੀਂ ਸਕਦੇ।


author

Rakesh

Content Editor

Related News