ਅਦਾਲਤ ਨੇ ਮਾਣਹਾਨੀ ਮਾਮਲੇ ''ਚ ਦੋਸ਼ੀ ਦੇ ਤੌਰ ''ਤੇ ਕੇਜਰੀਵਾਲ ਨੂੰ ਤਲੱਬ ਕੀਤਾ

03/06/2017 5:00:21 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋਸ਼ੀ ਦੇ ਤੌਰ ''ਤੇ ਤਲੱਬ ਕੀਤਾ। ਚੀਫ ਜਸਟਿਸ ਸਨਿਗਧਾ ਸਰਵਰੀਆ ਨੇ ਕੇਜਰੀਵਾਲ ਨੂੰ 29 ਜੁਲਾਈ ਨੂੰ ਅਦਾਲਤ ''ਚ ਪੇਸ਼ ਹੋਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ,''''ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 500 (ਮਾਣਹਾਨੀ) ਦੇ ਅਧੀਨ ਦੋਸ਼ੀ ਅਰਵਿੰਦ ਕੇਜਰੀਵਾਲ ਨੂੰ ਤਲੱਬ ਕਰਨ ਲਈ ਸਾਫ ਤੌਰ ''ਤੇ ਪੂਰੀ ਸਮੱਗਰੀ ਸਾਹਮਣੇ ਹੈ।'''' ਚੰਦਰਾ ਨੇ ਨੋਟਬੰਦੀ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਗਲਤ ਦੋਸ਼ ਲਾ ਕੇ ਕਥਿਤ ਮਾਣਹਾਨੀ ਕਰਨ ਲਈ ਪਿਛਲੇ ਸਾਲ 17 ਨਵੰਬਰ ਨੂੰ ਕੇਜਰੀਵਾਲ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਐਸੇਲ ਸਮੂਹ ਦੇ ਮੁੱਖ ਚੰਦਰਾ ਨੇ ਆਪਣੀ ਪਟੀਸ਼ਨ ''ਚ ਕਿਹਾ ਸੀ ਕਿ ਕੇਜਰੀਵਾਲ ਨੇ 11 ਨਵੰਬਰ ਨੂੰ ਇਕ ਪੱਤਰਕਾਰ ਸੰਮੇਲਨ ''ਚ ਉਨ੍ਹਾਂ ਦੇ ਖਿਲਾਫ ਗਲਤ ਅਤੇ ਮਾਣਹਾਨੀ ਕਰਨ ਵਾਲੇ ਦੋਸ਼ ਲਾਏ ਸਨ। ਵਕੀਲ ਵਿਜੇ ਅਗਰਵਾਲ ਰਾਹੀਂ ਦਾਇਰ ਕੀਤੀ ਗਈ ਸ਼ਿਕਾਇਤ ''ਚ ਦਾਅਵਾ ਕੀਤਾ ਗਿਆ ਕਿ ਕੇਜਰੀਵਾਲ ਨੇ ਪੂਰੀ ਤਰ੍ਹਾਂ ਨਾਲ ਮਾਣਹਾਨੀਕਾਰਕ ਬਿਆਨ ਦੇ ਕੇ ਸ਼ਿਕਾਇਤਕਰਤਾ (ਚੰਦਰਾ) ਦੀ ਮਾਣਹਾਨੀ ਕੀਤੀ ਅਤੇ ਗਲਤ ਆਚਰਨ ਵੱਲੋਂ ਦੋਸ਼ ਲਾ ਕੇ ਅਤੇ ਗੈਰ-ਕਾਨੂੰਨੀ ਗਤੀਵਿਧੀ ''ਚ ਸ਼ਮੂਲੀਅਤ ਦਾ ਸੰਕੇਤ ਦੇ ਕੇ ਉਨ੍ਹਾਂ ਦੇ ਮਾਣ ਨੂੰ ਗੰਭੀਰ ਸੱਟ ਪਹੁੰਚਾਈ।'''' ਇਸ ''ਚ ਕਿਹਾ ਗਿਆ,''''11 ਨਵੰਬਰ ਨੂੰ ਰਾਸ਼ਟਰੀ ਟੈਲੀਵਿਜ਼ਨ ''ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਸ਼ਿਕਾਇਤਕਰਤਾ ''ਤੇ ਗਲਤ ਅਤੇ ਮਾਣਹਾਨੀਕਾਰਕ ਦੋਸ਼ ਲਾਏ।'''' ਸ਼ਿਕਾਇਤ ''ਚ ਦਾਅਵਾ ਕੀਤਾ ਗਿਆ ਕਿ ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਬਿਨਾਂ ਕਿਸੇ ਆਧਾਰ ਪੂਰੇ ਵਿਵਾਦ ''ਚ ਸ਼ਿਕਾਇਤਕਰਤਾ ਦਾ ਨਾਂ ਘਸੀਟਿਆ, ਜਿਸ ਨਾਲ ਆਮ ਲੋਕਾਂ ਦਰਮਿਆਨ ਸ਼ਿਕਾਇਤਕਰਤਾ ਦਾ ਨਾਂ ਖਰਾਬ ਹੋਇਆ ਅਤੇ ਉਨ੍ਹਾਂ ਦਾ ਮਾਣ ਘੱਟ ਹੋਇਆ ਅਤੇ ਇਸ ਤਰ੍ਹਾਂ ਦੋਸ਼ੀ ਵਿਅਕਤੀ (ਕੇਜਰੀਵਾਲ) ਨੇ ਉਨ੍ਹਾਂ ਦੀ ਅਪਰਾਧਕ ਮਾਣਹਾਨੀ ਕੀਤੀ।''''


Disha

News Editor

Related News