9 ਮਹੀਨੇ ਦੀ ਬੱਚੀ ਨੂੰ ਕਾਰ ''ਚ ਛੱਡ ਚਾਟ ਖਾਣ ਗਏ ਮਾਪੇ, ਦਮ ਘੁੱਟਣ ਲੱਗਾ ਤਾਂ ਸਿਪਾਹੀ ਨੇ ਇੰਝ ਬਚਾਈ ਜਾਨ

Wednesday, Feb 01, 2023 - 01:38 PM (IST)

9 ਮਹੀਨੇ ਦੀ ਬੱਚੀ ਨੂੰ ਕਾਰ ''ਚ ਛੱਡ ਚਾਟ ਖਾਣ ਗਏ ਮਾਪੇ, ਦਮ ਘੁੱਟਣ ਲੱਗਾ ਤਾਂ ਸਿਪਾਹੀ ਨੇ ਇੰਝ ਬਚਾਈ ਜਾਨ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇਕ ਜੋੜੇ ਨੇ ਕਾਰ ਖੜ੍ਹੀ ਕਰ ਕੇ ਉਸ 'ਚ 9 ਮਹੀਨੇ ਦੀ ਮਾਸੂਮ ਬੱਚੀ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਉਹ ਖ਼ੁਦ ਚਾਟ ਖਾਣ ਲਈ ਚਲੇ ਗਏ। ਇਕ ਘੰਟੇ ਬਾਅਦ ਜਦੋਂ ਪਤੀ-ਪਤਨੀ ਨਹੀਂ ਪਰਤੇ ਤਾਂ ਬੱਚੀ ਕਾਰ ਦੇ ਅੰਦਰ ਰੌਣ ਲੱਗੀ। ਜਿਵੇਂ ਹੀ ਇਸ ਜਾਣਕਾਰੀ ਉੱਥੇ ਮੌਜੂਦ ਇਕ ਸਿਪਾਹੀ ਨੂੰ ਮਿਲੀ, ਉਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਬੱਚੀ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ। ਮਾਮਲਾ ਥਾਣਾ ਸਦਰ ਕੋਤਵਾਲੀ ਦੇ ਗੇਟ ਦਾ ਹੈ। ਜੋੜਾ ਮਾਸੂਮ ਬੱਚੀ ਨੂੰ ਕਾਰ 'ਚ ਛੱਡ ਕੇ ਚਾਟ ਖਾਣ ਚੱਲਾ ਗਿਆ, ਇੰਨਾ ਹੀ ਨਹੀਂ ਚਾਬੀ ਕਾਰ 'ਚ ਛੱਡ ਦਿੱਤੀ, ਜਿਸ ਕਾਰਨ ਗੱਡੀ ਅੰਦਰੋਂ ਲੌਕ ਹੋ ਗਈ। ਬੇਚੈਨੀ ਹੋਣ ਕਾਰਨ ਮਾਸੂਮ ਬੱਚੀ ਰੌਣ ਲੱਗੀ। ਉਦੋਂ ਕਾਰ ਕੋਲ ਖੜ੍ਹੇ ਇਕ ਸਿਪਾਹੀ ਦੀ ਨਜ਼ਰ ਕਾਰ 'ਚ ਬੰਦ ਮਾਸੂਮ 'ਤੇ ਪਈ। ਅਜਿਹੇ 'ਚ ਉਸ ਨੇ ਸਮਝਦਾਰੀ ਨਾਲ ਕੁਹਾੜੀ ਦੀ ਮਦਦ ਨਾਲ ਕਾਰ ਦਾ ਪਿਛਲਾ ਸ਼ੀਸ਼ਾ ਤੋੜਿਆ। ਜਿਸ ਤੋਂ ਬਾਅਦ ਬੱਚੀ ਨੂੰ ਬਾਹਰ ਕੱਢਿਆ ਜਾ ਸਕੇ।

ਇਹ ਪੂਰਾ ਨਜ਼ਾਰਾ ਦੇਖ ਕੇ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ। ਲੋਕਾਂ ਨੇ ਨੇੜੇ-ਤੇੜੇ ਬੱਚੀ ਦੇ ਮਾਂ-ਬਾਪ ਦੀ ਭਾਲ ਕੀਤੀ ਤਾਂ ਉਹ ਥੋੜ੍ਹੀ ਦੂਰੀ 'ਤੇ ਚਾਟ ਦੇ ਠੇਲੇ 'ਤੇ ਖੜ੍ਹੇ ਚਾਟ ਖਾ ਰਹੇ ਸਨ। ਜਿਸ ਤੋਂ ਬਾਅਦ ਪੁਲਸ ਨੇ ਬੱਚੀ ਉਸ ਦੇ ਪਿਤਾ ਨੂੰ ਸੌਂਪ ਦਿੱਤੀ। ਬੱਚੀ ਠੀਕ ਮਿਲਣ 'ਤੇ ਜੋੜੇ ਨੇ ਪੁਲਸ ਦਾ ਧੰਨਵਾਦ ਕੀਤਾ। ਨਾਲ ਹੀ ਪੁਲਸ ਨੇ ਜੋੜੇ ਨੂੰ ਮੁੜ ਅਜਿਹੀ ਲਾਪਰਵਾਹੀ ਨਾ ਵਰਤਣ ਦੀ ਨਸੀਹਤ ਦਿੱਤੀ।


author

DIsha

Content Editor

Related News