ਜੱਜਾਂ ਲਈ ਸੰਵਿਧਾਨ ਹੀ ਗੀਤਾ, ਕੁਰਾਨ, ਬਾਈਬਲ ਤੇ ਗੁਰੂਗ੍ਰੰਥ ਸਾਹਿਬ
Wednesday, May 06, 2020 - 10:32 PM (IST)
ਨਵੀਂ ਦਿੱਲੀ — ਸੰਵਿਧਾਨ ਜੱਜਾਂ ਦੇ ਲਈ ਪਵਿੱਤਰ ਗ੍ਰੰਥ ਹੈ। ਜਦੋ ਕੋਈ ਜੱਜ ਅਦਾਲਤ 'ਚ ਬੈਠਦਾ ਹੈ ਤਾਂ ਉਸਦੇ ਲਈ ਸੰਵਿਧਾਨ ਹੀ ਗੀਤਾ, ਕੁਰਾਨ, ਗੁਰੂਗ੍ਰੰਥ ਸਾਹਿਬ ਤੇ ਬਾਈਬਲ ਹੁੰਦਾ ਹੈ। ਇਹ ਹਵਾਲਾ ਸੁਪਰੀਮ ਕੋਰਟ ਦੇ ਜੱਜ ਦੀਪਕ ਗੁਪਤਾ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਅਗਵਾਈ 'ਚ ਬੁੱਧਵਾਰ ਸ਼ਾਮ ਆਯੋਜਿਤ ਆਪਣੇ ਵਿਦਾਇਗੀ ਸਮਾਰੋਹ 'ਚ ਕਿਹਾ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਦੇ ਜਰੀਏ ਆਯੋਜਿਤ ਵਿਦਾਈ ਸਮਾਰੋਹ 'ਚ ਜਸਟਿਸ ਗੁਪਤਾ ਨੇ ਕਿਹਾ ਕਿ ਵਧੀਆ ਵਕੀਲ ਬਣਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਬਿਹਤਰ ਇਨਸਾਨ ਹੋਣਾ ਚਾਹੀਦਾ ਹੈ। ਤੁਹਾਨੂੰ ਹਰ ਕਿਸੇ ਦੀ ਸਮੱਸਿਆਵਾਂ ਦੇ ਪ੍ਰਤੀ ਸੰਵੇਜਨਸ਼ੀਲ ਹੋਣਾ ਚਾਹੀਦਾ ਹੈ।
ਪਹਿਲੀ ਵਾਰ ਵੀਡੀਓ ਕਾਨਫਰੰਸਿੰਗ ਦੇ ਜਰੀਏ ਹੋਏ ਕਿਸੇ ਜੱਜ ਦੇ ਵਿਦਾਈ ਸਮਾਰੋਹ ਦੇ ਮੌਕੇ 'ਤੇ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਤੇ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਤੇ ਕਈ ਸੀਨੀਅਰ ਵਕੀਲ ਸਕ੍ਰੀਨ 'ਤੇ ਨਜ਼ਰ ਆਏ। ਇਸ ਤੋਂ ਪਹਿਲਾਂ ਪੁਰਾਣੀ ਪਰੰਪਰਾ ਦੇ ਤਹਿਤ ਜਸਟਿਸ ਗੁਪਤਾ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਮੁੱਖ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੁਝ ਮਾਮਲਿਆਂ ਦਾ ਨਿਪਟਾਰਾ ਕੀਤਾ।