16 ਘੰਟਿਆਂ ਦੀ ਬਚਾਅ ਮੁਹਿੰਮ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ ਬੋਰਵੈੱਲ ''ਚ ਡਿੱਗਿਆ ਮਾਸੂਮ

Friday, Feb 25, 2022 - 01:18 PM (IST)

16 ਘੰਟਿਆਂ ਦੀ ਬਚਾਅ ਮੁਹਿੰਮ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ ਬੋਰਵੈੱਲ ''ਚ ਡਿੱਗਿਆ ਮਾਸੂਮ

ਉਮਰੀਆ (ਭਾਸ਼ਾ)- ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਇਕ ਪਿੰਡ 'ਚ 200 ਫੁੱਟ ਤੋਂ ਵਧ ਡੂੰਘੇ ਬੋਰਵੈੱਲ 'ਚ ਡਿੱਗੇ 3 ਸਾਲ ਦੇ ਮਾਸੂਮ ਨੂੰ 16 ਘੰਟਿਆਂ ਤੋਂ ਵਧ ਚਲੀ ਰਾਹਤ ਮੁਹਿੰਮ ਤੋਂ ਬਾਅਦ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁਕੀ ਸੀ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੇ ਡਿਪਟੀ ਕਮਾਂਡੈਂਟ ਦਿਨੇਸ਼ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਬਚਾਅ ਦਲ ਨੇ ਬੱਚੇ ਗੌਰਵ ਦੁਬੇ ਨੂੰ ਸਵੇਰੇ ਕਰੀਬ 4 ਵਜੇ ਬੋਰਵੈੱਲ 'ਚੋਂ ਬਾਹਰ ਕੱਢ ਲਿਆ। ਮੁੰਡੇ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦਾ ਛਲਕਿਆ ਦਰਦ, ਬੋਲੇ- ਸਾਡੀ ਸੁਰੱਖਿਆ ਦੇ ਕੀਤੇ ਜਾਣ ਇੰਤਜ਼ਾਮ

ਹਸਪਤਾਲ ਦੇ ਡਾਕਟਰਾਂ ਅਨੁਸਾਰ ਬਾਹਰ ਕੱਢੇ ਜਾਣ ਦੇ ਕਰੀਬ 8 ਘੰਟੇ ਪਹਿਲਾਂ ਹੀ ਬੱਚੇ ਦੀ ਦਮ ਘੁੱਟਣ ਨਾਲ ਮੌਤ ਹੋ ਚੁਕੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਵੀਰਵਾਰ ਦੁਪਹਿਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 75 ਕਿਲੋਮੀਟਰ ਦੂਰ ਪਿੰਡ ਬਦਰਛੜ 'ਚ ਆਪਣੇ ਚਾਚਾ ਦੇ ਖੇਤ 'ਚ ਖੇਡਦੇ ਸਮੇਂ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬਚਾਅ ਦਲ ਨੇ ਬੱਚੇ ਨੂੰ ਸਾਹ ਲੈਣ 'ਚ ਮਦਦ ਕਰਨ ਲਈ ਬੋਰਵੈੱਲ 'ਚ ਆਕਸੀਜਨ ਵੀ ਪਾਈ ਸੀ। ਐੱਨ.ਡੀ.ਆਰ.ਐੱਫ. ਤੋਂ ਇਲਾਵਾ ਜਬਲਪੁਰ ਤੋਂ ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ ਵੀ ਬਚਾਅ ਮੁਹਿੰਮ 'ਚ ਸ਼ਾਮਲ ਹੋਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News