ਹਿਮਾਚਲ ਪ੍ਰਦੇਸ਼ : ਸੈਲਾਨੀਆਂ ਨਾਲ ਭਰੀ ਕਾਰ ਖਾਈ 'ਚ ਡਿੱਗੀ, 4 ਦੀ ਮੌਤ

05/16/2022 2:20:36 PM

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਸਬ ਡਿਵੀਜ਼ਨ ਬੰਜਾਰ 'ਚ ਦਿੱਲੀ ਦੇ ਸੈਲਾਨੀਆਂ ਦੀ ਗੱਡੀ ਖਾਈ 'ਚ ਡਿੱਗ ਗਈ। ਉੱਥੇ ਹੀ ਇਸ ਸੜਕ ਹਾਦਸੇ 'ਚ 4 ਸੈਲਾਨੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਸੈਲਾਨੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦਾ ਬੰਜਾਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ 'ਚ 3 ਨੌਜਵਾਨ ਅਤੇ ਇਕ ਕੁੜੀ ਸ਼ਾਮਲ ਹੈ, ਜਦੋਂ ਕਿ ਜ਼ਖ਼ਮੀਆਂ 'ਚ 2 ਕੁੜੀਆਂ ਅਤੇ ਇਕ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਹਨ। ਉੱਥੇ ਹੀ ਪੁਲਸ ਦੀ ਟੀਮ ਨੇ ਵੀ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਨੂੰ ਰੈਸਕਿਊ ਕੀਤਾ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ : ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲਿਆਂ 'ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ, ਜਾਰੀ ਹੋਏ ਇਹ ਨਿਰਦੇਸ਼

ਪੁਲਸ ਦੀ ਟੀਮ ਹੁਣ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਰਹਿਣ ਵਾਲੇ ਸੈਲਾਨੀ ਬੰਜਾਰ ਘੁੰਮਣ ਆਏ ਹੋਏ ਸਨ ਕਿ ਘਿਯਾਗੀ ਕੋਲ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ ਅਤੇ ਹੇਠਾਂ ਖਾਈ 'ਚ ਜਾ ਡਿੱਗੀ। ਲੋਕਾਂ ਨੇ ਸੜਕ ਹਾਦਸੇ ਬਾਰੇ ਪੁਲਸ ਨੂੰ ਸੂਚਿਤ ਕੀਤਾ। ਬੰਜਾਰ ਪੁਲਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜ਼ਖ਼ਮੀਆਂ ਨੂੰ ਖਾਈ 'ਚੋਂ ਬਾਹਰ ਕੱਢਿਆ ਗਿਆ। ਜਿਨ੍ਹਾਂ ਦਾ ਹੁਣ ਬੰਜਾਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੁਲਸ ਦੀ ਟੀਮ ਹਾਦਸੇ ਦਾ ਕਾਰਨਾਂ 'ਚ ਵੀ ਜੁਟ ਗਈ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News