ਪ੍ਰੋਗਰਾਮ ਕੋਡ ਦੀ ਉਲੰਘਣਾ: 9 ਟੈਲੀਵਿਜ਼ਨ ਚੈਨਲਾਂ ਦਾ ਪ੍ਰਸਾਰਣ ਇਕ ਨਿਸ਼ਚਿਤ ਮਿਆਦ ਲਈ ਰੋਕਿਆ: ਅਨੁਰਾਗ

Wednesday, Aug 03, 2022 - 01:10 PM (IST)

ਪ੍ਰੋਗਰਾਮ ਕੋਡ ਦੀ ਉਲੰਘਣਾ: 9 ਟੈਲੀਵਿਜ਼ਨ ਚੈਨਲਾਂ ਦਾ ਪ੍ਰਸਾਰਣ ਇਕ ਨਿਸ਼ਚਿਤ ਮਿਆਦ ਲਈ ਰੋਕਿਆ: ਅਨੁਰਾਗ

ਨਵੀਂ ਦਿੱਲੀ (ਭਾਸ਼ਾ)– ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ 2017 ਤੋਂ 2022 ਦੇ ਦਰਮਿਆਨ 9 ਟੈਲੀਵਿਜ਼ਨ ਚੈਨਲਾਂ ਦਾ ਪ੍ਰਸਾਰਣ, ਪ੍ਰੋਗਰਾਮ ਅਤੇ ਇਸ਼ਤਿਹਾਰ ਕੋਡ ਦੀ ਉਲੰਘਣਾ ਦੇ ਮਾਮਲੇ ’ਚ ਇਕ ਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।

ਠਾਕੁਰ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਵੀ ਦੱਸਿਆ ਕਿ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ 2021-22 ਦੌਰਾਨ 94 ਯੂ-ਟਿਊਬ ਆਧਾਰਿਤ ਨਿਊਜ਼ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ, ਵੈੱਬਸਾਈਟਾਂ ਅਤੇ ਮੋਬਾਈਲ ਐਪਸ ਨੂੰ ਬਲਾਕ ਕਰ ਦਿੱਤਾ ਸੀ।

ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਠਾਕੁਰ ਨੇ ਕਿਹਾ, ‘ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਸੂਚਤ ਕੀਤਾ ਹੈ ਕਿ 2017 ਤੋਂ 2022 ਦੇ ਦਰਮਿਆਨ ਉਸ ਨੇ 11 ਗੀਤਾਂ ਨੂੰ ਸਰਟੀਫਿਕੇਟ ਦੇਣ ਤੋਂ ਮਨ੍ਹਾ ਕਰ ਦਿੱਤਾ।’


author

Rakesh

Content Editor

Related News