ਲਾੜਾ ਬਾਰਾਤ ਲੈ ਕੇ ਨਹੀਂ ਆਇਆ ਤਾਂ ਲਾੜੀ ਨੇ ਸਹੁਰੇ ਘਰ ਜਾ ਕੇ ਦਿੱਤਾ ਧਰਨਾ

Tuesday, Nov 23, 2021 - 11:31 AM (IST)

ਬਰਹਮਪੁਰ- ਓਡੀਸ਼ਾ ਦੇ ਬਰਹਮਪੁਰ ’ਚ ਇਕ ਲਾੜੀ ਆਪਣੇ ਮਾਂ ਨਾਲ ਲਾੜੇ ਦੇ ਘਰ ਧਰਨਾ ਦੇਣ ਪਹੁੰਚ ਗਈ। ਲਾੜੀ ਨੇ ਲਾੜੇ ’ਤੇ ਦੋਸ਼ ਲਗਾਇਆ ਹੈ ਕਿ ਵਿਆਹ ਦੇ ਦਿਨ ਲਾੜਾ ਬਾਰਾਤ ਲੈ ਕੇ ਉਸ ਦੇ ਘਰ ਨਹੀਂ ਪਹੁੰਚਿਆ, ਜਿਸ ਕਾਰਨ ਉਹ ਉਸ ਦੇ ਘਰ ਪਹੁੰਚ ਗਈ। ਦੱਸਿਆ ਜਾ ਰਿਾਹ ਹੈ ਕਿ ਕੁਝ ਦਿਨ ਪਹਿਲਾਂ ਦੋਹਾਂ ਨੇ ਕੋਰਟ ਮੈਰਿਜ ਕੀਤੀ ਸੀ ਅਤੇ ਦੋਹਾਂ ਦੇ ਪਰਿਵਾਰਾਂ ਨੇ ਖ਼ਾਸ ਲੋਕਾਂ ਦੀ ਮੌਜੂਦਗੀ ’ਚ ਰਵਾਇਤੀ ਹਿੰਦੂ ਰੀਤੀ ਰਿਵਾਜ਼ਾਂ ਨਾਲ ਇਸ ਵਿਆਹ ਨੂੰ ਅੰਜਾਮ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ’ਤੇ ਲਾੜੀ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਬਾਰਾਤ ਦਾ ਘੰਟਿਆਂ ਤੱਕ ਇੰਤਜ਼ਾਰ ਕੀਤਾ ਪਰ ਲਾੜਾ ਬਾਰਾਤ ਲੈ ਕੇ ਨਹੀਂ ਆਇਆ। ਇਸ ’ਤੇ ਲਾੜੇ ਨੂੰ ਕਈ ਵਾਰ ਫ਼ੋਨ ਕੀਤਾ ਅਤੇ ਮੈਸੇਜ ਵੀ ਭੇਜੇ। ਨਾ ਤਾਂ ਉਨ੍ਹਾਂ ਦੇ ਕਿਸੇ ਮੈਸੇਜ ਦਾ ਜਵਾਬ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੇ ਘਰ ਬਾਰਾਤ ਆਈ, ਫਿਰ ਉਹ ਆਪਣੀ ਮਾਂ ਨਾਲ ਸਿੱਧੇ ਮੁੰਡੇ ਦੇ ਘਰ ਪੁੱਜੀ ਅਤੇ ਧਰਨਾ ਦੇਣ ਲੱਗੀ।

ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਮਾਂ-ਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਨੇ ਪੁਲਸ ’ਤੇ ਵੀ ਆਪਣਾ ਗੁੱਸਾ ਉਤਾਰਿਆ ਅਤੇ ਲਾੜੇ ਦੇ ਪਰਿਵਾਰ ਤੋਂ ਰਿਸ਼ਵਤ ਲੈਣ ਦਾ ਦੋਸ਼ ਲਗਾਇਆ। ਲਾੜੀ ਦਾ ਕਹਿਣਾ ਹੈ ਕਿ ਉਸ ਨੇ ਅਤੇ ਸੁਮਿਤ ਨੇ 7 ਸਤੰਬਰ 2020 ਨੂੰ ਕੋਰਟ ’ਚ ਵਿਆਹ ਕੀਤਾ ਸੀ, ਉਸ ਦੇ ਸਹੁਰੇ ਪਰਿਵਾਰ ਵਾਲੇ ਪਹਿਲੇ ਦਿਨ ਤੋਂ ਹੀ ਉਸ ਨੂੰ ਤੰਗ ਕਰ ਰਹੇ ਹਨ। ਸ਼ੁਰੂਆਤ ’ਚ ਉਸ ਦੇ ਪਤੀ ਨੇ ਉਸ ਦਾ ਸਾਥ ਦਿੱਤਾ ਸੀ ਪਰ ਬਾਅਦ ’ਚ ਉਹ ਆਪਣੇ ਪਰਿਵਾਰ ਵਾਲਿਆਂ ਦੇ ਕਹਿਣ ’ਤੇ ਚੱਲਣ ਲੱਗਾ, ਮੈਨੂੰ ਕਈ ਵਾਰ ਪਰੇਸ਼ਾਨ ਕੀਤਾ ਅਤੇ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਘਰ ਵਾਲਿਆਂ ਦੀ ਸਹਿਮਤੀ ਨਾਲ 22 ਨਵੰਬਰ ਨੂੰ ਸਾਡੇ ਵਿਆਹ ਦੀ ਤਾਰੀਖ਼ ਤੈਅ ਹੋਈ ਸੀ ਪਰ ਉਹ ਲੋਕ ਬਾਰਾਤ ਲੈ ਕੇ ਨਹੀਂ ਆਏ। ਉੱਥੇ ਹੀ ਹੁਣ ਇਸ ਮਾਮਲੇ ’ਤੇ ਬਰਹਮਪੁਰ ਦੇ ਐੱਸ.ਪੀ. ਪੀਨਾਕ ਮਿਸ਼ਰਾ ਦਾ ਕਹਿਣਾ ਹੈ ਕਿ ਜਨਾਨੀ ਨੇ ਦੋਸ਼ ਲਗਾਇਆ ਕਿ ਉਸ ਦਾ ਵਿਆਹ ਸੁਮਿਤ ਨਾਮ ਦੇ ਨੌਜਵਾਨ ਨਾਲ ਹੋਇਆ ਹੈ। ਕੁੜੀ ਨੇ ਮੁੰਡੇ ਅਤੇ ਉਸ ਦੇ ਪਰਿਵਾਰ ਵਾਲਿਆਂ ਵਿਰੁੱਧ ਫਿਰ ਤੋਂ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News