ਘਰ ਤੋਂ ਕ੍ਰਿਕਟ ਖੇਡਣ ਲਈ ਨਿਕਲੇ ਵਿਦਿਆਰਥੀ ਦੀ ਮਿਲੀ ਲਾਸ਼, ਫੈਲੀ ਸਨਸਨੀ

04/25/2018 4:15:39 PM

ਇਲਾਹਾਬਾਦ— ਉਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਸੁਨਸਾਨ ਸਥਾਨ 'ਤੇ ਇਕ ਵਿਦਿਆਰਥੀ ਦੀ ਲਾਸ਼ ਪਈ ਮਿਲੀ। ਆਸਪਾਸ ਦੇ ਲੋਕ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਜਾਣਕਾਰੀ ਮੁਤਾਬਕ ਮਾਮਲਾ ਨੈਨੀ ਥਾਣਾ ਇਲਾਕੇ ਦਾ ਹੈ। ਇੱਥੋਂ ਦੇ ਰਹਿਣ ਵਾਲੇ ਅਨਿਕੇਤ ਸੋਨਕਰ ਬੇਧਾਨੀ ਸਕੂਲ 'ਚ 8ਵੀਂ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤ ਬੱਚੇ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੱਚਾ ਇਕ ਦਿਨ ਪਹਿਲੇ ਘਰ ਤੋਂ ਕ੍ਰਿਕਟ ਖੇਡਣ ਲਈ ਗਿਆ ਸੀ। ਬਹੁਤ ਦੇਰ ਹੋਣ ਦੇ ਬਾਅਦ ਵੀ ਬੱਚਾ ਘਰ ਨਹੀਂ ਆਇਆ। ਪਰਿਵਾਰਕ ਮੈਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਜਦੋਂ ਉਹ ਨਹੀਂ ਮਿਲਿਆ ਤਾਂ ਪਰਿਵਾਰਕ ਮੈਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 
ਪੁਲਸ ਨੇ ਬੱਚੇ ਦੀ ਤਲਾਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਪੁਲਸ ਨੂੰ ਬੁੱਧਵਾਰ ਯਮੁਨਾ ਨਦੀ ਦੇ ਕਿਨਾਰੇ ਅਨਿਕੇਤ ਦੀ ਲਾਸ਼ ਮਿਲੀ। ਬੇਟੇ ਦੀ ਲਾਸ਼ ਦੇਖਦੇ ਹੀ ਪਰਿਵਾਰਕ ਮੈਬਰਾਂ ਦੇ ਹੋਸ਼ ਉਡ ਗਏ। ਜਿਸ ਦੇ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਬਰਾਂ ਨੇ ਸੜਕ ਜ਼ਾਮ ਕਰ ਦਿੱਤੀ। ਜਿਸ ਦੇ ਚੱਲਦੇ ਭਾਰੀ ਪੁਲਸ ਬਲ ਮੌਕ 'ਤੇ ਤਾਇਨਾਤ ਕਰਨਾ ਪਿਆ।


Related News