ਬਿਜਲੀ ਦੀਆਂ ਤਾਰਾਂ ''ਚ ਲਪੇਟੀ ਮਿਲੀ ਇੰਜੀਨੀਅਰ ਦੀ ਲਾਸ਼, ਡਿਪ੍ਰੈਸ਼ਨ ਦਾ ਚੱਲ ਰਿਹਾ ਸੀ ਇਲਾਜ
Sunday, Sep 22, 2024 - 11:28 PM (IST)
ਚੇਨਈ : ਤਾਮਿਲਨਾਡੂ ਦੇ ਚੇਨਈ 'ਚ ਇਕ 38 ਸਾਲਾ ਇੰਜੀਨੀਅਰ ਦੀ ਲਾਸ਼ ਉਸ ਦੇ ਹੀ ਘਰ 'ਚ ਬਿਜਲੀ ਦੀਆਂ ਤਾਰਾਂ 'ਚ ਲਪੇਟੀ ਹੋਈ ਮਿਲੀ। ਸੂਚਨਾ ਮਿਲਣ 'ਤੇ ਥਲੰਬੁਰ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਰੋਮਪੇਟ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਸ਼ੱਕ ਹੈ ਕਿ ਕੰਮ ਦੇ ਦਬਾਅ ਕਾਰਨ ਡਿਪ੍ਰੈਸ਼ਨ ਕਾਰਨ ਉਸ ਨੇ ਬਿਜਲੀ ਦਾ ਕਰੰਟ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਪਛਾਣ 38 ਸਾਲਾ ਇੰਜੀਨੀਅਰ ਕਾਰਤੀਕੇਯਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤੀਕੇਯਨ ਕੰਮ ਦੇ ਦਬਾਅ ਕਾਰਨ ਡਿਪ੍ਰੈਸ਼ਨ ਤੋਂ ਪੀੜਤ ਸਨ, ਜਿਸ ਲਈ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਵੀਰਵਾਰ ਨੂੰ ਕਾਰਤੀਕੇਯਨ ਦੀ ਪਤਨੀ ਜਯਾਰਾਣੀ ਤਿਰੁਨਾਲਾਰੂ ਮੰਦਰ ਤੋਂ ਵਾਪਸ ਪਰਤੀ। ਇਸ ਤੋਂ ਬਾਅਦ ਉਸ ਨੇ ਵਾਰ-ਵਾਰ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ : ਗਰੀਬ ਰੱਥ ਐਕਸਪ੍ਰੈੱਸ ਦੇ AC ਕੋਚ 'ਚ ਦਿਸਿਆ ਜ਼ਹਿਰੀਲਾ ਸੱਪ, ਯਾਤਰੀਆਂ ਦੇ ਸੁੱਕੇ ਸਾਹ (ਵੇਖੋ Video)
ਪਤਨੀ ਨੇ ਦੇਖਿਆ ਕਿ ਕਾਰਤੀਕੇਯਨ ਨੇ ਖੜਕਾਉਣ ਦੇ ਬਾਵਜੂਦ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਤਨੀ ਨੇ ਦੂਜੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ। ਫਿਰ ਜਯਾਰਾਣੀ ਕਾਰਤੀਕੇਯਨ ਨੂੰ ਬਿਜਲੀ ਦੀਆਂ ਤਾਰਾਂ ਨਾਲ ਲਿਪਟਿਆ ਦੇਖ ਕੇ ਹੈਰਾਨ ਰਹਿ ਗਈ, ਜੋ ਬਿਜਲੀ ਦੀਆਂ ਲਾਈਨਾਂ ਨਾਲ ਜੁੜੀਆਂ ਹੋਈਆਂ ਸਨ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਥਲੰਬੁਰ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਤੀਕੇਯਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕ੍ਰੋਮਪੇਟ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਇਸ ਦੌਰਾਨ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8