ਅਮਰੀਕਾ ਤੋਂ ਕਰਨਾਲ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ, 12 ਜੁਲਾਈ ਨੂੰ ਵਿਦੇਸ਼ ''ਚ ਗੋਲੀ ਮਾਰ ਕੀਤਾ ਗਿਆ ਸੀ ਕਤਲ
Wednesday, Aug 07, 2024 - 12:03 PM (IST)
ਕਰਨਾਲ- ਨਿਸਿੰਗ ਦੇ ਨੌਜਵਾਨ ਮੋਨੂੰ ਵਰਮਾ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਅਮਰੀਕਾ ਤੋਂ ਜੱਦੀ ਸ਼ਹਿਰ ਪਹੁੰਚਿਆ, ਜਿੱਥੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਅਤੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਦੱਸਣਯੋਗ ਹੈ ਕਿ ਮੋਨੂੰ ਦਾ 12 ਜੁਲਾਈ ਦੀ ਰਾਤ ਨੂੰ ਅਮਰੀਕਾ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਮੋਨੂੰ (26) ਨੂੰ ਕਰੀਬ ਤਿੰਨ ਸਾਲ ਪਹਿਲੇ ਪਰਿਵਾਰ ਨੇ 35 ਲੱਖ ਰੁਪਏ ਦਾ ਕਰਜ਼ ਲੈ ਕੇ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਸੀ, ਉਹ ਉੱਥੇ ਨੌਕਰੀ ਕਰ ਰਿਹਾ ਸੀ। ਜਦੋਂ ਉਹ ਕੰਮ ਤੋਂ ਆ ਰਿਹਾ ਸੀ ਤਾਂ ਉਸੇ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ। ਮ੍ਰਿਤਕ ਮੋਨੂੰ ਦੇ ਪਿਤਾ ਪਵਨ ਨੇ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਮਦਦ ਦੀ ਗੁਹਾਰ ਲਗਾਈ ਸੀ ਅਤੇ ਉੱਥੇ ਮੌਜੂਦ ਭਾਰਤੀਆਂ ਨੇ ਮਦਦ ਕੀਤੀ। ਉਸ ਤੋਂ ਬਾਅਦ ਲਾਸ਼ ਨਿਸਿੰਗ ਆ ਸਕੀ। ਇਸ ਮੌਕੇ ਭਾਜਪਾ ਆਗੂ ਜਨਕ ਪੋਪਲੀ, ਕੌਂਸਲਰ ਲੱਬੂ ਜਾਂਗੜਾ, ਰਾਜਕੁਮਾਰ, ਰਿੰਕੂ, ਅਨਿਲ ਸ਼ਰਮਾ, ਸਾਬਕਾ ਐੱਮ.ਸੀ. ਸ਼ਿਵਕੁਮਾਰ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8