ਸ਼ੀਸ਼ਾ ਤੋੜ ਬੈਂਕ ''ਚ ਦਾਖਲ ਹੋਈ ਭੀੜ, ਮੈਨੇਜਰ ਨੇ ਸੁਝਾਇਆ ਵਿਆਹ ਦਾ ਅਜੀਬ ਤਰੀਕਾ (ਤਸਵੀਰਾਂ)

12/03/2016 6:00:55 PM

ਰੋਹਤਕ— ਇੱਥੋਂ ਦੇ ਐੱਮ.ਡੀ.ਯੂ. ਸਥਿਤ ਸੀ.ਬੀ.ਆਈ. ਦੀ ਬਰਾਂਚ ਦੇ ਬਾਹਰ ਸ਼ਨੀਵਾਰ ਨੂੰ ਭੀੜ ਦਾ ਸਬਰ ਟੁੱਟ ਗਿਆ ਅਤੇ ਲੋਕ ਬੈਂਕ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਗਏ। ਸ਼ੀਸ਼ਾ ਟੁੱਟਣ ਕਾਰਨ ਬੈਂਕ ''ਚ ਤਾਇਨਾਤ ਸੁਰੱਖਿਆ ਕਰਮਚਾਰੀ ਸਮੇਤ ਇਕ ਹੋਰ ਮਹਿਲਾ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪੀ.ਜੀ.ਆਈ. ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਬੈਂਕ ਮੈਨੇਜਰ ਨੇ ਲੋਕਾਂ ਨੂੰ ਅਜੀਬੋ-ਗਰੀਬ ਸਲਾਹ ਦਿੱਤੀ ਅਤੇ ਕਿਹਾ ਕਿ ਵਿਆਹ ''ਚ ਰੁਪਏ ਖਰਚ ਕਰਨ ਦੀ ਕੀ ਲੋੜ ਹੈ ਜਾਂ ਤਾਂ ਚਾਹ ਸਮੋਸੇ ਨਾਲ ਕੰਮ ਚਲਾਓ ਜਾਂ ਫਿਰ ਕੋਰਟ ਮੈਰਿਜ ਕਰੋ।
ਸ਼ਨੀਵਾਰ ਨੂੰ ਐੱਮ.ਡੀ.ਯੂ. ਸਥਿਤ ਐੱਸ.ਬੀ.ਆਈ. ਬਰਾਂਚ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ ਹੀ ਬੈਂਕ ਖੁੱਲ੍ਹਿਆ ਤਾਂ ਭੀੜ ਇੰਨੀ ਵਧ ਗਈ ਸੀ ਕਿ ਗਾਰਡ ਰਾਜਪਾਲ ਵੀ ਉਨ੍ਹਾਂ ਨੂੰ ਨਹੀਂ ਰੋਕ ਸਕਿਆ ਅਤੇ ਭੀੜ ਬੈਂਕ ਦਾ ਸ਼ੀਸ਼ਾ ਤੋੜ ਕੇ ਅੰਦਰ ਜਾ ਪੁੱਜੀ। ਇਸ ਦੌਰਾਨ ਬੈਂਕ ''ਚ ਕੰਮ ਕਰ ਰਹੇ ਕਰਮਚਾਰੀਆਂ ਨੇ ਆਪਣਾ ਕੰਮ ਵੀ ਛੱਡ ਦਿੱਤਾ। ਬੈਂਕ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪੁੱਜੀ ਅਤੇ ਕਿਸੇ ਤਰ੍ਹਾਂ ਸਥਿਤੀ ਸੰਭਾਲੀ ਪਰ ਕਾਫੀ ਸਮੇਂ ਤੱਕ ਬੈਂਕ ''ਚ ਭੱਜ-ਦੌੜ ਦਾ ਮਾਹੌਲ ਬਣਿਆ ਰਿਹਾ।
ਇਸੇ ਦੌਰਾਨ ਇਕ ਮਹਿਲਾ ਬੈਂਕ ਪ੍ਰਬੰਧਕ ਨੂੰ ਮਿਲੀ ਅਤੇ ਦੱਸਿਆ ਕਿ ਉਸ ਦੇ ਘਰ ਵਿਆਹ ਹੈ ਅਤੇ ਉਸ ਨੂੰ ਪੈਸਿਆਂ ਦੀ ਸਖਤ ਲੋੜ ਹੈ। ਇਸ ''ਤੇ ਬੈਂਕ ਪ੍ਰਬੰਧਕ ਨੇ ਔਰਤ ਨੂੰ ਅਜੀਬੋ-ਗਰੀਬ ਜਵਾਬ ਦਿੱਤਾ ਅਤੇ ਕਿਹਾ ਕਿ ਚਾਹ ਸਮੋਸਾ ਖੁਆ ਕੇ ਵਿਆਹ ਕਰ ਦਿਓ ਜਾਂ ਫਿਰ ਕੋਰਟ ਮੈਰਿਜ ਕਰੋ, ਪੈਸਿਆਂ ਦੀ ਕੀ ਲੋੜ ਹੈ। ਇਸ ''ਤੇ ਔਰਤ ਵੀ ਭੜਕ ਗਈ। ਇਸ ਤੋਂ ਬਾਅਦ ਭੀੜ ਨੇ ਇਕ ਵਾਰ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਨੇ ਦੁਬਾਰਾ ਲੋਕਾਂ ਨੂੰ ਮਨਾਇਆ। ਦੁਪਹਿਰ ਤੱਕ ਬੈਂਕ ''ਚ ਪੂਰੀ ਤਰ੍ਹਾਂ ਨਾਲ ਕੰਮਕਾਰ ਸ਼ੁਰੂ ਨਹੀਂ ਹੋ ਸਕਿਆ। ਨਾਲ ਹੀ ਹੋਰ ਥਾਂਵਾਂ ''ਤੇ ਵੀ ਬੈਂਕਾਂ ''ਚ ਬੁਰਾ ਹਾਲ ਸੀ। ਸ਼ਹਿਰ ''ਚ ਇਕ-2 ਏ.ਟੀ.ਐੱਮ. ਛੱਡ ਕੇ ਹੀ ਕਿਸੇ ਵੀ ਜਗ੍ਹਾ ਏ.ਟੀ.ਐੱਮ. ''ਚ ਕੈਸ਼ ਨਹੀਂ ਸੀ।


Disha

News Editor

Related News