15 ਸਾਲ ਦੇ ਇਸ ਕਸ਼ਮੀਰੀ ਨੇ ਦੱਸਿਆ, ਪਾਕਿ ਦਾ ਅਸਲੀ ਚਿਹਰਾ

Wednesday, Oct 31, 2018 - 05:25 PM (IST)

ਸ਼੍ਰੀਨਗਰ—ਕਸ਼ਮੀਰ ਤੋਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜੋ ਪਾਕਿਸਤਾਨ ਦਾ ਸੱਚ ਸਾਹਮਣੇ ਲਿਆਉਣ ਲਈ ਬਹੁਤ ਹੈ। ਵੀਡੀਓ 'ਚ 15 ਸਾਲ ਦੇ ਇਕ ਅੱਤਵਾਦੀ ਨੇ ਦੱਸਿਆ ਹੈ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਪਾਕਿਸਤਾਨ ਕਿਵੇਂ ਫਸਾਉਂਦਾ ਹੈ ਅਤੇ ਦਹਸ਼ਿਤ ਗਰਦੀ ਦੇ ਰਾਸਤੇ 'ਤੇ ਲੈ ਜਾਂਦਾ ਹੈ। ਪਾਕਿਸਤਾਨ 'ਤੇ ਅਜਿਹੇ ਦੋਸ਼ ਲੱਗਦੇ ਵੀ ਰਹੇ ਹਨ ਕਿ ਉਹ ਭਾਰਤ 'ਚ ਅਸ਼ਾਂਤੀ ਫਲਾਉਣ ਲਈ ਨੌਜਵਾਨਾਂ ਨੂੰ ਭੜਕਾਉਂਦੇ ਹਨ ਅਤੇ ਗੈਰ ਕਾਨੂੰਨੀ ਫੰਡਿੰਗ ਦੇ ਰਾਹੀ ਉਨ੍ਹਾਂ ਨੂੰ ਜਿਹਾਦ ਲਈ ਤਿਆਰ ਕਰਦਾ ਹੈ। 
'ਇੰਡੀਆ ਟੂਡੇ' ਦੇ ਹੱਥ ਲੱਗੇ ਇਕ ਵੀਡੀਓ 'ਚ 15 ਸਾਲ ਦੇ ਇਕ ਕਸ਼ਮੀਰੀ ਲੜਕੇ ਨੇ ਦੱਸਿਆ ਹੈ ਕਿ ਪਾਕਿਸਤਾਨ ਦਾ ਅਸਲੀ ਚਿਹਰਾ ਕਿ ਹੈ ਅਤੇ ਉਹ ਭਾਰਤ 'ਚ ਕਿਵੇਂ ਅੱਤਵਾਦੀ ਹਰਕਤਾਂ ਨੂੰ ਅੰਜਾਮ ਦਿੰਦਾ ਹੈ। ਤਰਾਲ ਨਿਵਾਸੀ ਅਤੇ 11ਵੀਂ ਕਲਾਸ 'ਚ ਪੜਨ ਵਾਲੇ ਇਕ ਨੌਜਵਾਨ ਅੱਤਵਾਦੀ ਦੀਆਂ ਗੱਲਾਂ ਤੋਂ ਸਾਫ ਹੈ ਕਿ ਕਸ਼ਮੀਰ 'ਚ ਚੱਲ ਰਹੇ ਪਾਕਿਸਤਾਨ ਸਮਰਪਿਤ ਸੰਗਠਨ ਉੱਥੋਂ ਦੇ ਨੌਜਵਾਨਾਂ ਨੂੰ ਬਰਗਲਾ ਕੇ ਗਲਤ ਰਾਸਤਿਆਂ 'ਤੇ ਧਕੇਲਦਾ ਹੈ।
ਹਮਜਾ ਹਿਜਬੀ ਨਾਮ ਦੇ ਅੱਤਵਾਦੀ ਸੰਗਠਨ ਨਾਲ ਜੁੜੇ ਇਸ ਨੌਜਵਾਨ ਅੱਤਵਾਦੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਹੱਥ 'ਚ ਅਸਾਲਟ ਰਾਇਫਲ ਫੜੇ ਹੋਏ ਦਿਖ ਰਿਹਾ ਹੈ। ਪੋਸਟਰ 'ਤੇ ਇਸ ਅੱਤਵਾਦੀ ਦੀ ਪੂਰੀ ਪ੍ਰੋਫਾਈਲ ਦਿੱਤੀ ਗਈ ਹੈ। ਉਸ ਨੂੰ ਉਸਮਾਨ ਸਲਾਫੀ ਅਤੇ ਤਹਰੀਕੇ ਮੁਜਾਹਿਦੀਨ ਦਾ ਖਾਸ ਦੱਸਿਆ ਗਿਆ ਹੈ। ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦੀ ਤਰੀਕ 3 ਅਕਤੂਬਰ 2018 ਦੱਸੀ ਗਈ ਹੈ।


Related News