ਪਠਾਨਕੋਟ ਹਮਲਾ, ਇਹ ਹਨ ਅੱਤਵਾਦੀਆਂ ਦੇ ''ਉਸਤਾਦ'' ਦੇ ਨੰਬਰ!
Friday, Jan 08, 2016 - 11:33 AM (IST)

ਨਵੀਂ ਦਿੱਲੀ— ਪਠਾਨਕੋਟ ਹਮਲੇ ਨੂੰ ਲੈ ਕੇ ਇਕ ਹੋਰ ਅਹਿਮ ਖੁਲਾਸਾ ਹੋਇਆ ਹੈ। ਪਠਾਨਕੋਟ ਏਅਰਬੇਸ ਦੇ ਠਿਕਾਣੇ ''ਤੇ ਹਮਲੇ ਨੂੰ ਲੈ ਕੇ ਇਕ ਅੰਗਰੇਜ਼ੀ ਅਖਬਾਰ ''ਚ ਸ਼ੁੱਕਰਵਾਰ ਨੂੰ ਖਬਰ ਛਪੀ ਹੈ, ਜਿਸ ''ਚ ਵੱਡੇ ਖੁਲਾਸੇ ਦਾ ਦਾਅਵਾ ਕੀਤਾ ਗਿਆ ਹੈ। ਅਖਬਾਰ ਦਾ ਦਾਅਵਾ ਹੈ ਕਿ ਇਹ ਉਹੀ 2 ਨੰਬਰ ਹਨ, ਜਿਨ੍ਹਾਂ ''ਤੇ ਪਠਾਨਕੋਟ ਦੇ ਅੱਤਵਾਦੀ ਗੱਲ ਕਰ ਰਹੇ ਸਨ। ਇਹ ਦੋਵੇਂ ਨੰਬਰ ਹਨ- 923017775253 ਅਤੇ 92300097212 ਦੱਸਿਆ ਜਾ ਰਿਹਾ ਹੈ ਕਿ ਪਹਿਲਾ ਨੰਬਰ ਅੱਤਵਾਦੀ ਦੀ ਮਾਂ ਦਾ ਹੈ ਅਤੇ ਦੂਜਾ ਨੰਬਰ ਉਸ ਦੇ ਉਸਤਾਦ ਦਾ। ਅਖਬਾਰ ਅਨੁਸਾਰ ਅੱਤਵਾਦੀਆਂ ਨੇ 31 ਦਸੰਬਰ ਨੂੰ ਪਹਿਲਾ ਫੋਨ 92300097212 ਨੰਬਰ ''ਤੇ ਸਵੇਰੇ 9.12 ਵਜੇ ਕੀਤਾ ਸੀ। ਇਹ ਫੋਨ ਅੱਤਵਾਦੀਆਂ ਨੇ ਗੱਡੀ ਦੇ ਡਰਾਈਵਰ ਏਕਾਗਾਰ ਸਿੰਘ ਦੇ ਫੋਨ ਤੋਂ ਕੀਤਾ ਸੀ, ਜਿਸ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ। ਫੋਨ ''ਤੇ ਗੱਲ ਕਰਨ ਦੌਰਾਨ ਅੱਤਵਾਦੀ ਵਾਰ-ਵਾਰ ਉਸਤਾਦ ਕਹਿ ਕੇ ਬੁਲਾ ਰਹੇ ਸਨ ਪਰ ਅੱਤਵਾਦੀਆਂ ਨੇ ਇਕਰਾਰ ਦੇ ਫੋਨ ਤੋਂ ਸਿਰਫ ਇਕ ਫੋਨ ਕੀਤਾ, ਜਦੋਂ ਕਿ ਚਾਰ ਇਨਕਮਿੰਗ ਫੋਨ ਪਾਕਿਸਤਾਨ ਤੋਂ ਉਸੇ ਦੇ ਫੋਨ ''ਤੇ ਆਏ ਸਨ।
ਉੱਥੇ ਹੀ ਜਾਂਚ ਏਜੰਸੀ ਦੇ ਅਧਿਕਾਰੀ ਦਾ ਦਾਅਵਾ ਹੈ ਕਿ ਗੱਡੀ ਦੇ ਡਰਾਈਵਰ ਏਕਾਗਾਰ ਨੇ ਕਿਸੇ ਵੀ ਪਾਕਿਸਤਾਨੀ ਨੰਬਰ ''ਤੇ ਗੱਲ ਨਹੀਂ ਕੀਤੀ ਸੀ। ਡਰਾਈਵਰ ਦੇ ਮੋਬਾਈਲ ਦੀ ਵਰਤੋਂ ਅੱਤਵਾਦੀਆਂ ਨੇ ਮਿਸਡ ਕਾਲ ਕਰਨ ਲਈ ਵੀ ਕੀਤਾ ਅਤੇ ਆਪਣੇ ਉਤਸਾਦ ਤੋਂ ਅੱਗੇ ਦਾ ਦਿਸ਼ਾ-ਨਿਰਦੇਸ਼ ਲਿਆ। ਜ਼ਿਕਰਯੋਗ ਹੈ ਕਿ ਇਕ ਜਨਵਰੀ ਨੂੰ ਪਾਕਿਸਤਾਨ ਦੇ ਕੁਝ ਅੱਤਵਾਦੀਆਂ ਨੇ ਪਠਾਨਕੋਟ ਦੇ ਏਅਰਬੇਸ ''ਤੇ ਹਮਲਾ ਕਰ ਦਿੱਤਾ ਸੀ, ਜਿਸ ''ਚ 6 ਅੱਤਵਾਦੀ ਮਾਰੇ ਗਏ ਸਨ ਅਤੇ 7 ਜਵਾਨ ਸ਼ਹੀਦ ਹੋਏ ਸਨ।