''''Thank You India..!'''' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ
Wednesday, Jul 01, 2026 - 03:25 PM (IST)
ਇੰਟਰਨੈਸ਼ਨਲ ਡੈਸਕ- ਵੈਨੇਜ਼ੁਏਲਾ ਬੀਤੇ ਹਫ਼ਤੇ ਆਏ ਵਿਨਾਸ਼ਕਾਰੀ ਭੂਚਾਲ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹਾਲੇ ਵੀ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਔਖੀ ਘੜੀ 'ਚ ਭਾਰਤ ਨੇ ਵੈਨੇਜ਼ੁਏਲਾ ਦਾ ਹੱਥ ਫੜਿਆ ਹੈ ਤੇ ਵੱਡੇ ਪੱਧਰ 'ਤੇ ਉੱਥੇ ਰੈਸਕਿਊ ਆਪਰੇਸ਼ਨ ਤੇ ਮੈਡੀਕਲ ਫੈਸਿਲਟੀਆਂ ਚਲਾਈਆਂ ਹਨ।
ਇਸ ਮੁਸ਼ਕਲ ਸਮੇਂ ਵੈਨੇਜ਼ੁਏਲਾ ਦੇ ਨਾਗਰਿਕਾਂ ਅਤੇ ਉੱਥੋਂ ਦੀ ਸਰਕਾਰ ਨੇ ਭਾਰਤ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਅਮਿਸਤਾਦ' ਲਈ ਦਿਲੋਂ ਧੰਨਵਾਦ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸਥਾਨਕ ਲੋਕ ਅਤੇ ਪੀੜਤ ਭਾਰਤੀ ਫ਼ੌਜ ਦੇ ਫੀਲਡ ਹਸਪਤਾਲ 'ਚ ਮਿਲ ਰਹੇ ਵਧੀਆ ਇਲਾਜ ਅਤੇ ਦੇਖਭਾਲ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕਰ ਰਹੇ ਹਨ।
#OperationAmistad : A Lifeline Amidst the Rubble
— ADG PI - INDIAN ARMY (@adgpi) July 1, 2026
The Indian Army Field Hospital continues to serve as a beacon of hope, delivering compassionate medical care to those affected.
For a 79-year-old survivor, rescued from the collapsed building marked only the beginning of her… pic.twitter.com/x8EkIni6qa
ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਵੈਨੇਜ਼ੁਏਲਾ ਦੀ ਇੱਕ ਔਰਤ ਨੇ ਕਿਹਾ, "ਭਾਰਤ ਨੇ ਇੱਥੇ ਜੋ ਹਸਪਤਾਲ ਸਥਾਪਿਤ ਕੀਤਾ ਹੈ, ਉਹ ਸਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ। ਮੈਂ ਤੁਹਾਡੇ ਦੇਸ਼ ਦੀ ਬਹੁਤ ਸ਼ੁਕਰਗੁਜ਼ਾਰ ਹਾਂ।" ਇਸੇ ਤਰ੍ਹਾਂ 60 ਸਾਲਾ ਇੱਕ ਹੋਰ ਬਜ਼ੁਰਗ ਮਹਿਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੇ ਆਪਣੇ ਪੂਰੇ ਜੀਵਨ ਵਿੱਚ ਕਦੇ ਅਜਿਹਾ ਸ਼ਾਨਦਾਰ ਇਲਾਜ ਕਦੇ ਨਹੀਂ ਦੇਖਿਆ।
A Venezuelan shares her journey to recovery with the Army Field Hospital.#OperationAmistad pic.twitter.com/Mz2bL6GUGE
— Randhir Jaiswal (@MEAIndia) June 30, 2026
ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਪੈਟਰੋਲ ! ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਨੇ ਕਰ'ਤਾ ਐਲਾਨ
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵੈਨੇਜ਼ੁਏਲਾ 'ਚ 24 ਜੂਨ ਦੀ ਰਾਤ ਨੂੰ ਆਏ 7.2 ਅਤੇ 7.5 ਦੀ ਤੀਬਰਤਾ ਵਾਲੇ ਦੋ ਜ਼ਬਰਦਸਤ ਭੂਚਾਲਾਂ ਨੇ ਪੂਰੇ ਦੇਸ਼ 'ਚ ਭਾਰੀ ਤਬਾਹੀ ਮਚਾਈ ਹੈ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜਾਰਜ ਰੌਡਰਿਗਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਭੂਚਾਲ ਕਾਰਨ ਹੁਣ ਤੱਕ 1,719 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 22,600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ 5,000 ਤੋਂ ਵੱਧ ਦੀ ਹਾਲਤ ਗੰਭੀਰ ਹੈ।
#WATCH | India Steps Up Venezuela Earthquake Assistance
— DD News (@DDNewslive) June 30, 2026
Under #OperationAmistad, India has intensified its humanitarian assistance for earthquake-affected communities in Venezuela, reinforcing its commitment to standing with partner nations during times of crisis. Relief efforts… pic.twitter.com/TRBXtRKjV0
ਇਸ ਤਬਾਹਕੁੰਨ ਭੂਚਾਲ ਦੀ ਖ਼ਬਰ ਮਿਲਦਿਆਂ ਹੀ ਭਾਰਤ ਨੇ ਇਸ ਮੁਸ਼ਕਲ ਘੜੀ 'ਚ 'ਵਸੂਧੈਵ ਕੁਟੁੰਬਕਮ' (ਪੂਰੀ ਦੁਨੀਆ ਇੱਕ ਪਰਿਵਾਰ ਹੈ) ਦੀ ਭਾਵਨਾ ਤਹਿਤ ਵੈਨੇਜ਼ੁਏਲਾ ਲਈ ਸਭ ਤੋਂ ਪਹਿਲਾਂ ਮਦਦ ਪਹੁੰਚਾਈ। ਭਾਰਤ ਨੇ ਹਵਾਈ ਫ਼ੌਜ ਦੇ ਦੋ ਸੀ-17 ਗਲੋਬਮਾਸਟਰ ਜਹਾਜ਼ਾਂ ਰਾਹੀਂ 41 ਮੈਂਬਰੀ ਮਾਹਿਰ ਰੈਸਕਿਊ ਅਤੇ ਮੈਡੀਕਲ ਟੀਮ, ਭਾਰਤੀ ਫ਼ੌਜ ਦਾ ਇੱਕ ਫੀਲਡ ਹਸਪਤਾਲ, ਪੋਰਟੇਬਲ 'ਭੀਸ਼ਮ ਕਿਊਬ' ਹਸਪਤਾਲ, 30 ਟਨ ਤੋਂ ਵੱਧ ਰਾਹਤ ਸਮੱਗਰੀ ਅਤੇ 6 ਟਨ ਦਵਾਈਆਂ ਤੁਰੰਤ ਵੈਨੇਜ਼ੁਏਲਾ ਭੇਜੀਆਂ ਸਨ, ਜੋ ਉੱਥੇ ਲਗਾਤਾਰ ਹਰ ਕਿਸੇ ਦਾ ਫ੍ਰੀ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
