ਸ਼ੁਭੇਂਦੁ ਅਧਿਕਾਰੀ ਦੇ 100 ਨੰਬਰ, ਮਮਤਾ ਦੀਦੀ ਨੂੰ ਮਿਲੇ 92, ਬੰਗਾਲ ’ਚ TET ਨਤੀਜੇ ਵੇਖ ਹਰ ਕੋਈ ਹੈਰਾਨ
Tuesday, Nov 15, 2022 - 01:28 PM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ ਪ੍ਰਾਇਮਰੀ ਸਿੱਖਿਆ ਬੋਰਡ (WBBPE) ਵੱਲੋਂ ਆਯੋਜਿਤ ਟੀਚਰ ਯੋਗਤਾ ਟੈਸਟ (TET) ਪ੍ਰੀਖਿਆ ਦਾ ਨਤੀਜਾ ਆ ਗਿਆ ਹੈ। ਪ੍ਰੀਖਿਆ ਪਾਸ ਕਰਨ ਵਾਲਿਆਂ ਦੇ ਨਾਂ ਦੇਖ ਕੇ ਹਰ ਕੋਈ ਹੈਰਾਨ ਹੈ। ਅਮਿਤ ਸ਼ਾਹ, ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ ਵਰਗੇ ਨੇਤਾਵਾਂ ਦੇ ਨਾਂ ਮੈਰਿਟ ਸੂਚੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ- ਅਧਿਆਪਕ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ’ਤੇ ਛਪੀ ਸੰਨੀ ਲਿਓਨ ਦੀ ਤਸਵੀਰ, ਪੈ ਗਿਆ ਪੁਆੜਾ
ਮਾਮਲਾ ਸਾਹਮਣੇ ਆਉਣ ਮਗਰੋਂ ਬੋਰਡ ਨੇ ਜਾਂਚ ਦੇ ਹੁਕਮ ਦਿੱਤੇ ਹਨ। ਬੋਰਡ ਦੇ ਪ੍ਰਧਾਨ ਗੌਤਮ ਪਾਲ ਦਾ ਨਾਂ ਵੀ ਮੈਰਿਟ ਲਿਸਟ ’ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ’ਤੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਮੈਰਿਟ ਲਿਸਟ ’ਚ ਪਾਰਥ ਚੈਟਰਜੀ ਨਾਲ ਪੁਸ਼ਪਾ ਦਾ ਨਾਂ ਵੀ ਸ਼ਾਮਲ ਹੈ। ਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਇਹ ਵਿਵਾਦ ਸੂਬੇ ਨੂੰ ਬਦਨਾਮ ਕਰਨ ਲਈ ਇਕ ਸਿਆਸੀ ਕਦਮ ਤੋਂ ਖੜ੍ਹਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ
ਦੱਸ ਦੇਈਏ ਕਿ WBBPE ਨੇ ਆਪਣੇ ਸਕੋਰ ਕਾਰਡ ਨਾਲ 1,25,000 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ, ਜਿਨ੍ਹਾਂ ਨੇ TET ਲਈ ਕੁਆਲੀਫਾਈ ਕੀਤਾ ਹੈ। ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ 1,832 ਪੰਨਿਆਂ ’ਤੇ ਕਈ ਰਾਜਨੇਤਾਵਾਂ ਦੇ ਨਾਂ ਹਨ। ਅਮਿਤ ਸ਼ਾਹ ਨੂੰ 93 ਨੰਬਰ ਮਿਲੇ ਹਨ। ਇਸ ਨਾਂ ਨੂੰ ਓ. ਬੀ. ਸੀ. ਉਮੀਦਵਾਰ ਦੇ ਰੂਪ ’ਚ ਸੂਚੀਬੱਧ ਕੀਤਾ ਗਿਆ ਹੈ। ਮਮਤਾ ਬੈਨਰਜੀ ਨੂੰ 92 ਨੰਬਰ ਮਿਲੇ ਹਨ। ਉੱਥੇ ਹੀ ਸ਼ੁਭੇਂਦੂ ਅਧਿਕਾਰੀ ਨੂੰ 100 ਨੰਬਰ ਮਿਲੇ ਹਨ।
ਇਕ ਨਿਊਜ਼ ਏਜੰਸੀ ਮੁਤਾਬਕ ਪੱਛਮੀ ਬੰਗਾਲ ’ਚ ਟੀਚਰ ਜਾਬ ਘਪਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਘਪਲੇ ’ਚ ਬੰਗਾਲ ਦੇ ਕਈ ਮੰਤਰੀਆਂ ਅਤੇ ਨੇਤਾਵਾਂ ਦੇ ਨਾਂ ਹਨ। ਇਸ ਦਰਮਿਆਨ ਟੀਚਰ ਯੋਗਤਾ ਟੈਸਟ (TET) ਪਾਸ ਕਰਨ ਵਾਲਿਆਂ ’ਚ ਨੇਤਾਵਾਂ ਦੇ ਨਾਂ ਵੇਖ ਕੇ ਇਕ ਵਾਰ ਫਿਰ ਵਿਵਾਦ ਸ਼ੁਰੂ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਲਿਸਟ ’ਚ ਅਮਿਤ ਸ਼ਾਹ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਸ਼ਰਧਾ-ਆਫਤਾਬ ਦੇ ਪਿਆਰ ਦੀ ਡਰਾਉਣੀ ਕਹਾਣੀ, ਕਤਲ ਮਗਰੋਂ ਕਈ ਦਿਨ ਪ੍ਰੇਮੀ ਕਰਦਾ ਰਿਹਾ ਇਹ ਕੰਮ