ਜੰਮੂ-ਕਸ਼ਮੀਰ : ਬਾਂਦੀਪੋਰਾ ''ਚ ਫੌਜ ਦੀ ਪੈਟਰੋਲਿੰਗ ਪਾਰਟੀ ''ਤੇ ਹੋਇਆ ਅੱਤਵਾਦੀ ਹਮਲਾ

06/10/2018 4:25:29 AM

ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਫੌਜ ਦੀ ਪੈਟਰੋਲਿੰਗ ਪਾਰਟੀ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਬਾਂਦੀਪੋਰਾ ਦੇ ਪਨਾਰ ਇਲਾਕੇ ਦੇ ਜੰਗਲਾਂ 'ਚ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜੰਗਲਾਂ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾ ਹਾਲੇ ਤਕ ਇਸ ਮੁਕਾਬਲੇ 'ਚ ਕਿਸੇ ਵੀ ਅੱਤਵਾਦੀ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।
ਫੌਜੀ ਅਧਿਕਾਰੀਆਂ ਨੂੰ ਸ਼ਨੀਵਾਰ ਦੇਰ ਸ਼ਾਮ ਬਾਂਦੀਪੋਰਾ ਦੇ ਪਨਾਰ ਇਲਾਕੇ ਦੇ ਜੰਗਲਾਂ 'ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ 'ਤੇ ਫੌਜ ਦੀ 14 ਰਾਸ਼ਟਰੀ ਸੁਰੱਖਿਆ ਰਾਇਫਲ ਦੇ ਜਵਾਨਾਂ ਨੇ ਪਨਾਰ ਦੇ ਜੰਗਲਾਂ 'ਚ ਸਰਚ ਅਭਿਆਨ ਸ਼ੁਰੂ ਕੀਤਾ। ਜਦੋਂ ਜੰਗਲ 'ਚ ਫੌਜ ਦੀ ਗੱਡੀ ਲੰਘ ਰਹੀ ਸੀ ਉਦੋਂ ਹੀ ਅੱਤਵਾਦੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤੋਂ ਬਾਅਦ ਜੰਗਲ ਦੀ ਘੇਰਾਬੰਦੀ ਕਰ ਦਿੱਤੀ ਗਈ।


Related News