LoC ਪਾਰ ਕਰਨ ਵਾਲੇ ਅੱਤਵਾਦੀ ਜਿੰਦਾ ਨਹੀਂ ਬਚਣਗੇ: ਆਰਮੀ ਚੀਫ ਨਰਵਣੇ

Friday, Nov 20, 2020 - 03:28 AM (IST)

LoC ਪਾਰ ਕਰਨ ਵਾਲੇ ਅੱਤਵਾਦੀ ਜਿੰਦਾ ਨਹੀਂ ਬਚਣਗੇ: ਆਰਮੀ ਚੀਫ ਨਰਵਣੇ

ਸ਼੍ਰੀਨਗਰ - ਜੰ‍ਮੂ-ਕਸ਼‍ਮੀਰ ਦੇ ਨਗਰੋਟਾ 'ਚ ਫੌਜ ਨੇ ਅੱਜ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਨੂੰ ਅਸਫ਼ਲ ਕਰ ਦਿੱਤਾ ਅਤੇ ਸਫਲਤਾਪੂਰਵਕ ਆਪਰੇਸ਼ਨ 'ਚ ਸਰਹੱਦ ਪਾਰ ਤੋਂ ਆਏ ਚਾਰਾਂ ਅੱਤਵਾਦੀਆਂ ਨੂੰ ਮਾਰ ਗਿਰਾਇਆ। ਅੱਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਫੌਜ ਪ੍ਰਮੁੱਖ ਐੱਮ.ਐੱਮ ਨਰਵਣੇ ਨੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਦਾ ਸੁਨੇਹਾ ਪਾਕਿਸਤਾਨ ਲਈ ਸਾਫਤੌਰ 'ਤੇ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਲੋਂ ਜੋ ਵੀ ਅੱਤਵਾਦੀ ਕੰਟਰੋਲ ਲਾਈਨ ਨੂੰ ਪਾਰ ਕਰ ਭਾਰਤ 'ਚ ਘੁਸਪੈਠ ਕਰੇਗਾ ਉਸ ਦੇ ਨਾਲ ਵੀ ਇਹੀ ਕੀਤਾ ਜਾਵੇਗਾ ਅਤੇ ਉਹ ਜਿੰਦਾ ਵਾਪਸ ਨਹੀਂ ਪਰਤ ਸਕੇਗਾ।

ਆਰਮੀ ਚੀਫ ਨੇ ਨਗਰੋਟਾ ਆਪਰੇਸ਼ਨ ਲਈ ਸੁਰੱਖਿਆ ਬਲਾਂ ਦੀ ਤਾਰੀਫ ਕੀਤੀ। ਨਿਊਜ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਨਰਵਣੇ ਨੇ ਕਿਹਾ ਕਿ ਇਹ ਸੁਰੱਖਿਆ ਬਲਾਂ ਦਾ ਇੱਕ ਬੇਹੱਦ ਸਫਲ ਆਪਰੇਸ਼ਨ ਸੀ। ਇਹ ਦਿਖਾਉਂਦਾ ਹੈ ਕਿ ਜ਼ਮੀਨ 'ਤੇ ਕੰਮ ਰਹੇ ਸਾਰੇ ਸੁਰੱਖਿਆ ਬਲਾਂ 'ਚ ਕਿੰਨਾ ਸ਼ਾਨਦਾਰ ਤਾਲਮੇਲ ਹੈ। ਹਰ ਵਿਰੋਧੀ ਅਤੇ ਅੱਤਵਾਦੀਆਂ ਲਈ ਸੁਨੇਹਾ ਸਾਫ਼ ਹੈ। ਸਰਹੱਦ ਦੇ ਅੰਦਰ ਘੁਸਪੈਠ ਕਰਨ ਦੀ ਹਿਮਾਕਤ ਕੋਈ ਵੀ ਨਾ ਕਰੇ। ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਨਗਰੋਟਾ ਇਲਾਕੇ 'ਚ ਸੁਰੱਖਿਆ ਬਲਾਂ ਨੇ ਇੱਕ ਆਪਰੇਸ਼ਨ 'ਚ ਵੀਰਵਾਰ ਤੜਕੇ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ। ਜਾਣਕਾਰੀ ਦੇ ਅਨੁਸਾਰ ਇਹ ਅੱਤਵਾਦੀ ਚਾਵਲ ਦੀ ਬੋਰੀ ਭਰੇ ਟਰੱਕ 'ਚ ਆ ਰਹੇ ਸਨ। ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਐੱਸ.ਓ.ਜੀ. ਵੀ ਜ਼ਖ਼ਮੀ ਹੋਏ ਹਨ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ। ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸਦੇ ਮੁਤਾਬਕ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁਸਪੈਠ ਕੀਤੀ ਸੀ ਅਤੇ ਕਸ਼ਮੀਰ ਘਾਟੀ ਵੱਲ ਜਾ ਰਹੇ ਸਨ।


author

Inder Prajapati

Content Editor

Related News