J-K: ਗੁਲਮਰਗ ਅੱਤਵਾਦੀ ਹਮਲੇ ''ਚ 2 ਜਵਾਨ ਸ਼ਹੀਦ, ਕੁੱਲ 4 ਲੋਕਾਂ ਨੇ ਗੁਆਈ ਜਾਨ, 3 ਜ਼ਖਮੀ

Thursday, Oct 24, 2024 - 10:54 PM (IST)

J-K: ਗੁਲਮਰਗ ਅੱਤਵਾਦੀ ਹਮਲੇ ''ਚ 2 ਜਵਾਨ ਸ਼ਹੀਦ, ਕੁੱਲ 4 ਲੋਕਾਂ ਨੇ ਗੁਆਈ ਜਾਨ, 3 ਜ਼ਖਮੀ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਗੁਲਮਰਗ ਨੇੜੇ ਫੌਜ ਦੀ ਗੱਡੀ 'ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ 'ਚ 2 ਜਵਾਨ ਸ਼ਹੀਦ ਹੋ ਗਏ। ਉਥੇ ਹੀ ਦੋ ਪੋਰਟਰ (ਕੁੱਲੀ) ਨੇ ਵੀ ਜਾਨ ਗੁਆ ਦਿੱਤੀ। ਇਸ ਤੋਂ ਇਲਾਵਾ 3 ਹੋਰ ਜ਼ਖਮੀ ਹੋ ਗਏ ਹਨ। ਅੱਤਵਾਦੀ ਹਮਲਾ ਗੁਲਮਰਗ 'ਚ ਨਾਗਿਨ ਇਲਾਕੇ 'ਚ 18 ਰਾਸ਼ਟਰੀ ਰਾਈਫਲਸ (ਆਰ.ਆਰ.) ਦੀ ਗੱਡੀ 'ਤੇ ਹੋਇਆ ਹੈ। ਫੌਜ ਦੀ ਗੱਡੀ ਪੋਟਪਾਥਰੀ ਤੋਂ ਆ ਰਹੀ ਸੀ, ਜੋ ਕਿ ਐੱਲ.ਓ.ਸੀ. ਤੋਂ 5 ਕਿਲੋਮੀਟਰ ਦੂਰ ਹੈ, ਅਚਾਨਕ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਘਾਤ ਲਗਾ ਕੇ ਫੌਜ ਦੀ ਗੱਡੀ 'ਤੇ ਹਮਲਾ ਕੀਤਾ। ਫੌਜ, ਪੁਲਸ ਦੀਆਂ ਕੁਇਕ ਰਿਸਪਾਂਸ ਟੀਮਾਂ ਘਟਨਾ ਵਾਲੀ ਥਾਂ ਪਹੁੰਚ ਗਈਆਂ ਹਨ। 

ਪਿਛਲੇ ਦਿਨੀਂ ਕਸ਼ਮੀਰ 'ਚ ਬਾਹਰੀ ਮਜ਼ਦੂਰਾਂ 'ਤੇ ਹਮਲੇ ਦੀਆਂ ਘਟਨਾਵਾਂ 'ਚ ਵਾਧਾ ਹੋਇਾ ਹੈ। ਵੀਰਵਾਰ ਸਵੇਰੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ 'ਚ ਅੱਤਵਾਦੀਆਂ ਨੇ ਯੂ.ਪੀ. ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।


author

Rakesh

Content Editor

Related News